ਗਿੱਦੜਬਾਹਾ, 3 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਵਾਤਾਵਰਨ, ਜੰਗਲ ਤੇ ਜਲਵਾਯੂ ਪਰਿਵਰਤਨ ਮੰਤਰਾਲਿਆ ਭਾਰਤ ਸਰਕਾਰ ਦੇ ਵਾਤਾਵਰਨ ਸਿੱਖਿਆ ਕਾਰਜਕ੍ਰਮ ਦੀਆਂ ਹਦਾਇਤਾਂ ਅਤੇ ਪੰਜਾਬ ਰਾਜ ਵਿਗਿਆਨ ਅਤੇ ਟੈਕਨਾਲੋਜੀ ਕੌਂਸਲ ਦੇ ਤਹਿਤ ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਸਕੂਲ ਦੇ ਈਕੋ ਕਲੱਬ ਵਲੋਂ ਸੀ.ਟੂ.ਸੀ. ਡੀ.ਏ.ਵੀ. ਲਾਈਫ਼ ਵਰਕਸ਼ਾਪ ਜਮਾਤ ਅਤੇ ਸੁਸਾਇਟੀ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵਲੋਂ ਅਪਸਾਈਕਲਿੰਗ ਦਾ ਵੇਸਟ ਪ੍ਰੋਗਰਾਮ ਅਧੀਨ ਮਟੀਰੀਅਲ ਤੋਂ ਤਿਆਰ ਉਪਯੋਗੀ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਮਾਪੇ-ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੇ ਵਿਦਿਆਰਥੀਆਂ ਵਲੋਂ ਵੇਸਟ ਮਟੀਰੀਅਲ ਨਾਲ ਤਿਆਰ ਵੱਖ-ਵੱਖ ਵਸਤੂਆਂ ਦੀ ਪ੍ਰਦਰਸ਼ਨੀ ਨੂੰ ਦੇਖਿਆ | ਇਸ ਸੰਬੰਧੀ ਪਿ੍ੰ. ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਸਕੂਲ ਦੇ ਈਕੋ ਕਲੱਬ ਦੇ ਇੰਚਾਰਜ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਵਲੋਂ ਘਰ 'ਚ ਬਚੇ ਹੋਏ ਵੇਸਟ ਮਟੀਰੀਅਲ ਨਾਲ ਤਿਆਰ ਕੀਤੀਆਂ ਉਪਯੋਗੀ ਵਸਤੂਆਂ ਨੂੰ ਪ੍ਰਦਰਸ਼ਨੀ ਦੇ ਮਾਧਿਆਮ ਰਾਹੀਂ ਮਾਪਿਆਂ ਨੂੰ ਦਿਖਾਈਆਂ ਗਈਆਂ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਨਾਲ ਵਿਦਿਆਰਥੀਆਂ ਵਿਚ ਗਿਆਨਤਮਕ, ਰਚਨਾਤਮਕ ਤੇ ਅਗਾਹਵਧੂ ਸੋਚ ਪੈਦਾ ਹੁੰਦੀ ਹੈ, ਜਿਸ ਨਾਲ ਵਾਤਾਵਰਨ ਨੂੰ ਅਸੀਂ ਵੇਸਟ ਮਟੀਰੀਅਲ ਤੋਂ ਮੁਕਤ ਕਰਨ ਵਿਚ ਸਹਾਇਤਾ ਕਰ ਸਕਦੇ ਹਾਂ |