ਕੋਟਕਪੂਰਾ, 3 ਫ਼ਰਵਰੀ (ਮੋਹਰ ਸਿੰਘ ਗਿੱਲ)-ਆਮ ਆਦਮ ਪਾਰਟੀ ਵਲੋਂ ਪਾਰਟੀ ਪ੍ਰਤੀ ਸਰਗਰਮੀਆਂ ਨੂੰ ਵੇਖਦਿਆਂ ਬੂਟਾ ਸਿੰਘ ਬਰਾੜ ਨੂੰ ਕਿਸਾਨ ਵਿੰਗ ਬਲਾਕ ਕੋਟਕਪੂਰਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਬਰਾੜ ਨੇ ਇਸ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਮਹਿੰਦਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ | ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ, ਜੱਗਾ ਖਾਰਾ, ਨਰੇਸ਼ ਸਿੰਗਲਾ, ਵਿੱਕੀ ਸਹੋਤਾ, ਡਾ. ਸੁਖਪਾਲ ਸਿੰਘ ਵਾੜਾਦਰਾਕਾ, ਪ੍ਰਦੀਪ ਸਿੰਘ ਠਾੜ੍ਹਾ, ਬੱਬੂ ਸੰਧੂ ਸਿੱਖਾਂ ਵਾਲਾ, ਭੋਲਾ ਬਰਾੜ ਕੋਟਸੁਖੀਆ, ਜਗਦੀਪ ਸਿੰਘ ਸਿਰਸੜੀ ਨੇ ਉਨ੍ਹਾਂ ਦੀ ਨਿਯੁਕਤੀ ਦਾ ਭਰਵਾਂ ਸਵਾਗਤ