02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸ੍ਰੀ ਮੁਕਤਸਰ ਸਾਹਿਬ 'ਚ ਧਾਰਮਿਕ ਸਾਹਿਤ ਮੇਲਾ ਅੱਜ

Ad Position 21
No active advertisement
ਅਜੀਤ ਡੈਸਕ 22-02-2026
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਸਮਾਜ ਸੇਵਾ ਦੇ ਖੇਤਰ 'ਚ ਨਾਮਵਰ ਭਾਈ ਨੂਰਾ ਮਾਂਹੀ ਸੇਵਾ ਸੁਸਾਇਟੀ (ਰਜਿ.)- ਰਾਏਕੋਟ ਵਲੋਂ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ 22 ਫ਼ਰਵਰੀ ਦਿਨ ਐਤਵਾਰ ਨੂੰ ਧਾਰਮਿਕ ਸਾਹਿਤ ਮੇਲਾ ਲਗਾਇਆ ਜਾਵੇਗਾ | ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਡਾ. ਉਲਵਿੰਦਰ ਸਿੰਘ ਰਾਏਕੋਟ ਤੇ ਪ੍ਰੈੱਸ ਸਕੱਤਰ ਨਿਰਮਲ ਦੋਸਤ ਨੇ ਸਾਂਝੇ ਤੌਰ 'ਤੇ ਦਿੱਤੀ | ਇਸ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਡਾ. ਕਰਵਿੰਦਰ ਸਿੰਘ ਇੰਗਲੈਂਡ (ਰਾਏਕੋਟ ਵਾਲੇ) ਨੇ ਕਿਹਾ ਕਿ ਸਾਨੂੰ ਸਮਾਜ ਸੇਵੀ ਕੰਮਾਂ 'ਚ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ | ਅਜਿਹਾ ਕਰਕੇ ਇਨਸਾਨ ਨੂੰ ਮਾਨਸਿਕ ਤੌਰ 'ਤੇ ਸੰਤੁਸ਼ਟੀ/ਸ਼ਾਂਤੀ ਮਿਲਦੀ ਹੈ | ਸਾਨੂੰ ਆਪਣੇ ਗੁਰੂਆਂ ਦੇ ਦਰਸਾਏ ਮਾਰਗ ਅਨੁਸਾਰ ਆਪਣਾ ਜੀਵਨ ਬਤੀਤ ਕਰਦਿਆਂ ਦਸਵੰਧ ਕੱਢ ਕੇ ਆਪਣੇ ਜੀਵਨ ਨੂੰ ਸਫ਼ਲਾ ਕਰਨਾ ਚਾਹੀਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਸਾਹਿਤ ਦਾ ਮੇਲਾ ਲਗਾਉਣ ਲਈ ਨਾਨਕ ਨਾਮ ਲੇਵਾ ਸੰਗਤਾਂ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਤੋਂ 22 ਫ਼ਰਵਰੀ ਨੂੰ ਸਵੇਰੇ 7:30 ਵਜੇ ਜਥੇ ਦੇ ਰੂਪ 'ਚ ਸ੍ਰੀ ਮੁਕਤਸਰ ਸਾਹਿਬ ਆਉਣ ਲਈ ਰਵਾਨਾ ਹੋਣਗੀਆਂ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸੋਥਾ ਵਿਖੇ ਅੱਖਾਂ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਵਾਤਾਵਰਨ ਜਾਗਰੂਕਤਾ ਨੂੰ ਲੈ ਕੇ ਸਾਈਕਲ ਰੈਲੀ ਕਰਵਾਈ
Ad Position 24
No active advertisement