07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮਲੋਟ ਦੇ ਏਕਤਾ ਨਗਰ 'ਚ ਡਾਕਟਰ ਅਤੇ ਗੁਆਂਢੀਆਂ ਵਿਚਕਾਰ ਹੱਥੋਪਾਈ

Ad Position 21
No active advertisement
ਅਜੀਤ ਡੈਸਕ 25-02-2026
ਮਲੋਟ, 24 ਫ਼ਰਵਰੀ (ਪਾਟਿਲ)- ਮਲੋਟ ਸ਼ਹਿਰ ਦੇ ਏਕਤਾ ਨਗਰ ਗਲੀ ਨੰਬਰ 3 'ਚ ਸੀ.ਸੀ.ਟੀ.ਵੀ. ਕੈਮਰੇ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੱਥੋਪਾਈ ਤੱਕ ਪਹੁੰਚ ਗਿਆ | ਇਸ ਮਾਮਲੇ 'ਚ ਆਰ.ਐੱਮ.ਪੀ. ਡਾ. ਕਿ੍ਸ਼ਨ ਲਾਲ ਛਾਬੜਾ ਅਤੇ ਉਨ੍ਹਾਂ ਦੇ ਗੁਆਂਢੀ ਬੂਟਾ ਰਾਮ ਵਲੋਂ ਇਕ-ਦੂਜੇ 'ਤੇ ਦੋਸ਼ ਲਗਾਏ ਗਏ ਹਨ | ਪੁਲਿਸ ਵਲੋਂ ਦੋਵਾਂ ਪੱਖਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਡਾ. ਕਿ੍ਸ਼ਨ ਲਾਲ ਛਾਬੜਾ ਦਾ ਦੋਸ਼ ਹੈ ਕਿ ਗੁਆਂਢੀਆਂ ਨੇ ਉਨ੍ਹਾਂ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਨੂੰ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਨਾਲ ਵੀ ਕੁੱਟਮਾਰ ਕੀਤੀ | ਉਨ੍ਹਾਂ ਦੇ ਮੁਤਾਬਿਕ ਗੁਆਂਢੀਆਂ ਦੇ ਇਤਰਾਜ਼ ਮਗਰੋਂ ਕੈਮਰੇ ਦੀ ਆਵਾਜ਼ ਬੰਦ ਕਰ ਦਿੱਤੀ ਗਈ ਸੀ ਅਤੇ ਇੰਜੀਨੀਅਰ ਨੂੰ ਕੈਮਰੇ ਦੀ ਦਿਸ਼ਾ ਬਦਲਣ ਲਈ ਕਿਹਾ ਗਿਆ ਸੀ, ਪਰ ਇੰਜੀਨੀਅਰ ਦੇ ਬਾਹਰ ਹੋਣ ਕਾਰਨ ਦੇਰੀ ਹੋ ਗਈ | ਉਧਰ ਦੂਜੇ ਪਾਸੇ ਗੁਆਂਢੀ ਬੂਟਾ ਰਾਮ ਦਾ ਕਹਿਣਾ ਹੈ ਕਿ ਪਹਿਲਾਂ ਕੈਮਰਾ ਕਿਸੇ ਹੋਰ ਦਿਸ਼ਾ ਵੱਲ ਸੀ, ਪਰ ਬਾਅਦ ਵਿਚ ਇਸ ਨੂੰ ਸਾਂਝੀ ਕੰਧ 'ਤੇ ਉਨ੍ਹਾਂ ਦੇ ਘਰ ਵੱਲ ਮੋੜ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੇ ਘਰ ਦੀ ਪ੍ਰਾਈਵੇਸੀ ਪ੍ਰਭਾਵਿਤ ਹੋ ਰਹੀ ਸੀ | ਬੂਟਾ ਰਾਮ ਅਨੁਸਾਰ ਉਨ੍ਹਾਂ ਵਲੋਂ ਕਈ ਵਾਰ ਕੈਮਰੇ ਦੀ ਜਗ੍ਹਾ ਤੇ ਦਿਸ਼ਾ ਬਦਲਣ ਲਈ ਕਿਹਾ ਗਿਆ, ਪਰ ਹਰ ਵਾਰ ਟਾਲ-ਮਟੋਲ ਕੀਤੀ ਗਈ | ਉਨ੍ਹਾਂ ਦਾ ਦੋਸ਼ ਹੈ ਕਿ ਇਸ ਸਥਿਤੀ ਵਿਚ ਉਨ੍ਹਾਂ ਨੇ ਕੈਮਰਾ ਹਟਾਉਣਾ ਜ਼ਰੂਰੀ ਸਮਝਿਆ | ਇਸ ਤੋਂ ਬਾਅਦ ਦੋਵਾਂ ਪਾਸਿਆਂ ਵਿਚ ਗਾਲੀ-ਗਲੋਚ ਹੋਈ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ | ਮਾਮਲੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਜਾਂਚ ਜਾਰੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਧਰ ਮੈਡੀਕਲ ਪ੍ਰੈਕਟੀਸ਼ੀਅਨਰਜ਼ ਸੰਘ ਦੇ ਅਹੁਦੇਦਾਰ ਵੀ ਡਾਕਟਰ ਦੇ ਹੱਕ ਵਿਚ ਸਾਹਮਣੇ ਆਏ ਹਨ | ਉਨ੍ਹਾਂ ਨੇ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਛੁਡਾਊ ਮੁਲਾਜ਼ਮ ਯੂਨੀਅਨ ਵਲੋਂ ਸਰਕਾਰ ਵਿਰੁੱਧ ਹੜਤਾਲ ਦਾ ਐਲਾਨ ਅਗਲੀ ਖ਼ਬਰ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ 28 ਨੂੰ
Ad Position 24