07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ਼ ਕੈਂਪ 28 ਨੂੰ

Ad Position 21
No active advertisement
ਅਜੀਤ ਡੈਸਕ 25-02-2026
ਸ੍ਰੀ ਮੁਕਤਸਰ ਸਾਹਿਬ, 24 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਜਲਾਲ ਵਾਲੇ ਸੰਤਾਂ ਦੇ ਅਸ਼ੀਰਵਾਦ ਸਦਕਾ ਰਾਧਾ ਰਾਣੀ ਚੈਰੀਟੇਬਲ ਸੁਸਾਇਟੀ ਵਲੋਂ ਅੱਖਾਂ ਦਾ ਵਿਸ਼ਾਲ ਮੁਫ਼ਤ ਲੈਂਜ ਕੈਂਪ 28 ਫ਼ਰਵਰੀ ਦਿਨ ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਤੱਕ ਪੰਚਾਇਤੀ ਧਰਮਸ਼ਾਲਾ ਮੰਡੀ ਬਰੀਵਾਲਾ ਵਿਖੇ ਲਗਾਇਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਉਪ ਪ੍ਰਧਾਨ ਰਾਮ ਸਰੂਪ ਗੋਇਲ ਨੇ ਦੱਸਿਆ ਕਿ ਕੈਂਪ 'ਚ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ | ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ | ਉਨ੍ਹਾਂ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਕੈਂਪ 'ਚ ਪਹੁੰਚ ਕੇ ਲਾਹਾ ਲੈਣ ਦੀ ਅਪੀਲ ਕੀਤੀ | ਜ਼ਿਕਰਯੋਗ ਹੈ ਕਿ ਉਕਤ ਸੰਸਥਾ ਵਲੋਂ ਹਰ ਸਾਲ ਹੀ ਅੱਖਾਂ ਦਾ ਮੁਫ਼ਤ ਚੈੱਕਅਪ ਦੇ ਲੈਂਜ ਕੈਂਪ ਲਗਾਇਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮਲੋਟ ਦੇ ਏਕਤਾ ਨਗਰ 'ਚ ਡਾਕਟਰ ਅਤੇ ਗੁਆਂਢੀਆਂ ਵਿਚਕਾਰ ਹੱਥੋਪਾਈ ਅਗਲੀ ਖ਼ਬਰ ਜੇਕਰ ਕਾਂਗਰਸ ਨੇ ਮੌਕਾ ਦਿੱਤਾ, ਤਾਂ ਉਹ ਮਲੋਟ ਹਲਕੇ ਤੋਂ ਚੋਣ ਲੜਾਂਗਾ-ਕਰਨਵੀਰ ਇੰਦੌਰਾ
Ad Position 24