08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪਿੰਡ ਮਲੋਟ ਵਿਖੇ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 25-02-2026
ਮਲੋਟ, 24 ਫ਼ਰਵਰੀ (ਪਾਟਿਲ)- ਵਾਲੀਬਾਲ ਅਕੈਡਮੀ ਪਿੰਡ ਮਲੋਟ ਵਲੋਂ ਗ੍ਰਾਮ ਪੰਚਾਇਤ, ਲੋਕ ਭਲਾਈ ਮੰਚ (ਰਜਿ.) ਪਿੰਡ ਮਲੋਟ ਅਤੇ ਐੱਨ.ਆਰ.ਆਈਜ਼. ਦੇ ਸਹਿਯੋਗ ਨਾਲ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਵਾਲੀਵਾਲ ਗਰਾਊਾਡ 'ਚ ਦੋ ਰੋਜ਼ਾ ਵਾਲੀਬਾਲ ਸਮੈਸ਼ਿੰਗ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਵਿਚਕਾਰ ਰੌਚਕ ਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ | ਫ਼ਾਈਨਲ ਮੁਕਾਬਲੇ 'ਚ ਪਿੰਡ ਹਰੀ ਨੌਂ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ | ਜੇਤੂ ਟੀਮ ਨੂੰ ਟਰਾਫ਼ੀ ਭੇਟ ਕੀਤੀ ਗਈ | ਜਦਕਿ ਪਿੰਡ ਭੰਗਾਲਾ (ਜ਼ਿਲ੍ਹਾ ਫ਼ਾਜ਼ਿਲਕਾ) ਦੀ ਟੀਮ ਦੂਜੇ ਸਥਾਨ 'ਤੇ ਰਹੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਤੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਦਲਜੋਤ ਸਿੰਘ ਜੋਤੀ ਗਿੱਲ ਨੇ ਗ੍ਰਾਮ ਪੰਚਾਇਤ ਪਿੰਡ ਮਲੋਟ ਵਲੋਂ ਜੇਤੂ ਟੀਮ ਨੂੰ ਨਕਦ ਰਾਸ਼ੀ ਭੇਟ ਕੀਤੀ, ਜਦਕਿ ਉਪ ਜੇਤੂ ਪਿੰਡ ਭੰਗਾਲਾ ਦੀ ਟੀਮ ਨੂੰ ਲੋਕ ਭਲਾਈ ਮੰਚ ਵਲੋਂ ਸਵ. ਗੁਰਜੀਤ ਸਿੰਘ ਗਿੱਲ ਦੀ ਯਾਦ 'ਚ ਨਕਦ ਇਨਾਮ ਦੇ ਤੌਰ 'ਤੇ ਦਿੱਤੇ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੇ ਹੋਏ ਖੇਡਾਂ ਵਲ ਪ੍ਰੇਰਿਤ ਕਰਨਾ ਹੈ | ਸਮਾਪਤੀ ਮੌਕੇ ਸੀਨੀਅਰ ਸਿਟੀਜ਼ਨ ਮਾਸਟਰ ਦਰਸ਼ਨ ਲਾਲ ਕੰਸਲ, ਲੋਕ ਭਲਾਈ ਮੰਚ ਦੇ ਪ੍ਰਧਾਨ ਜਗਜੀਤ ਸਿੰਘ ਔਲਖ, ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਗੁਰਮੁਖ ਸਿੰਘ ਗੋਪੀ, ਗੁਰਪ੍ਰੀਤ ਸਿੰਘ, ਇਕਬਾਲ ਸਿੰਘ ਡੀ.ਪੀ., ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ ਢਿੱਲੋਂ, ਕੁਲਵੀਰ ਸਿੰਘ ਗਿੱਲ, ਸਾਬਕਾ ਸਰਪੰਚ ਅਵਤਾਰ ਸਿੰਘ ਗਿੱਲ, ਸੁਰਿੰਦਰ ਸ਼ਰਮਾ, ਰਾਮ ਕਿ੍ਸ਼ਨ ਸ਼ਰਮਾ, ਬਾਬੂ ਸਿੰਘ, ਮਾਸਟਰ ਹਰਜਿੰਦਰ ਸਿੰਘ, ਪ੍ਰਧਾਨ ਸਰੂਪ ਸਿੰਘ, ਜਸਵਿੰਦਰ ਸਿੰਘ ਵਾਲੀਆਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ | ਉਨ੍ਹਾਂ ਭਵਿੱਖ ਵਿਚ ਵੀ ਅਜਿਹੇ ਖੇਡ ਮੇਲੇ ਕਰਵਾਉਣ ਦਾ ਐਲਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਬੀਮਾ ਤਹਿਤ ਵਾਰਿਸ ਨੂੰ 2 ਲੱਖ ਦਾ ਚੈੱਕ ਸੌਂਪਿਆ ਅਗਲੀ ਖ਼ਬਰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਡਵੀਜ਼ਨ ਫ਼ਿਰੋਜ਼ਪੁਰ ਦੀ ਮੀਟਿੰਗ
Ad Position 24