08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਬੀਮਾ ਤਹਿਤ ਵਾਰਿਸ ਨੂੰ 2 ਲੱਖ ਦਾ ਚੈੱਕ ਸੌਂਪਿਆ

Ad Position 21
No active advertisement
ਅਜੀਤ ਡੈਸਕ 25-02-2026
ਲੰਬੀ, 24 ਫ਼ਰਵਰੀ (ਮੇਵਾ ਸਿੰਘ)- ਪ੍ਰਧਾਨ ਮੰਤਰੀ ਜੀਵਨ ਸੁਰੱਖਿਆ ਬੀਮਾ ਤਹਿਤ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਅਬੁੱਲਖੁਰਾਣਾ ਵਲੋਂ 2 ਲੱਖ ਰੁਪਏ ਦਾ ਚੈੱਕ ਜਗਵੀਰ ਸਿੰਘ ਪੁੱਤਰ ਚੰਦ ਸਿੰਘ ਪਿੰਡ ਅਬੁੱਲਖੁਰਾਣਾ ਨੂੰ ਸੌਂਪਿਆ ਗਿਆ | ਚੰਦ ਸਿੰਘ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ | ਇਸ ਲਈ ਐੱਸ.ਬੀ.ਆਈ. ਬਰਾਂਚ ਅਬੁੱਲਖੁਰਾਣਾ ਦੇ ਬਰਾਂਚ ਮੈਨੇਜਰ ਸੁਜੀਤ ਕੁਮਾਰ ਵਲੋਂ ਸਵ. ਚੰਦ ਸਿੰਘ ਦੇ ਵਾਰਿਸ ਜਗਵੀਰ ਸਿੰਘ ਨੂੰ ਇਹ ਚੈੱਕ ਦਿੱਤਾ ਗਿਆ | ਬਰਾਂਚ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੁਰੱਖਿਆ ਬੀਮਾ 18 ਸਾਲ ਤੋਂ 50 ਸਾਲ ਦੀ ਉਮਰ ਦੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ, ਜਿਸ ਦਾ ਬੈਂਕ 'ਚ ਖਾਤਾ ਹੋਵੇ | ਇਸ ਬੀਮੇ ਦਾ ਇਕ ਸਾਲ ਦਾ ਪ੍ਰੀਮੀਅਮ 436 ਰੁਪਏ ਹੈ | ਇਸ ਨਾਲ ਲਾਭਪਾਤਰੀ ਨੂੰ ਕੁਦਰਤੀ ਜਾਂ ਐਕਸੀਡੈਂਟ ਮੌਤ ਹੋਣ 'ਤੇ 2 ਲੱਖ ਰੁਪਏ ਦੇ ਬੀਮੇ ਦਾ ਚੈੱਕ ਉਸ ਦੇ ਵਾਰਿਸ ਨੂੰ ਦਿੱਤਾ ਜਾਂਦਾ ਹੈ | ਇਸ ਮੌਕੇ ਡਾ. ਇਕਬਾਲ ਸਿੰਘ ਖਿਉਵਾਲੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ 'ਗੁਰੂ ਮਾਨਿਓ ਗ੍ਰੰਥ' ਗੁਰਮਤਿ ਚੇਤਨਾ ਸਮਾਗਮ ਆਰੰਭ ਅਗਲੀ ਖ਼ਬਰ ਪਿੰਡ ਮਲੋਟ ਵਿਖੇ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ
Ad Position 24