08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਯੂ.ਕੇ.ਜੀ. ਕਾਨਵੋਕੇਸ਼ਨ ਸਮਾਰੋਹ

Ad Position 21
No active advertisement
ਅਜੀਤ ਡੈਸਕ 25-02-2026
ਮਲੋਟ, 24 ਫ਼ਰਵਰੀ (ਪਾਟਿਲ)- ਸੈਕਰਡ ਹਾਰਟ ਕਾਨਵੈਂਟ ਸਕੂਲ ਮਲੋਟ ਵਿਖੇ ਯੂ.ਕੇ.ਜੀ. ਕਲਾਸ ਦਾ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ ਨੰਨੇ੍ਹ-ਮੁੰਨ੍ਹੇ ਵਿਦਿਆਰਥੀਆਂ ਦੀ ਸਿੱਖਿਆ ਦੇ ਪਹਿਲੇ ਪੜਾਅ ਦੀ ਸਫ਼ਲ ਪੂਰਤੀ ਦੇ ਉਲੇਖ 'ਚ ਮਨਾਇਆ ਗਿਆ | ਇਹ ਸਮਾਰੋਹ ਪਿ੍ੰਸੀਪਲ ਫਾਦਰ ਬੀਨੋ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਅਸਿਸਟੈਂਟ ਮੈਨੇਜਰ ਫਾਦਰ ਜਸਟਿਨ, ਵਾਈਸ ਪਿ੍ੰਸੀਪਲ ਸਿਸਟਰ ਸੈਲਵਿਨ ਅਤੇ ਕੇ.ਜੀ. ਸੈਕਸ਼ਨ ਦੀ ਇੰਚਾਰਜ ਸਿਸਟਰ ਅਨੀਲਾ ਪੌਲ ਦੀ ਗਰਿਮਾਮਈ ਹਾਜ਼ਰੀ ਨੇ ਸਮਾਰੋਹ ਦੀ ਸ਼ੋਭਾ ਵਧਾਈ | ਨੰਨੇ੍ਹ ਗ੍ਰੈਜੂਏਟ ਵਿਦਿਆਰਥੀ ਗਾਊਨ ਅਤੇ ਕੈਪ ਪਹਿਨ ਕੇ ਮੰਚ 'ਤੇ ਪਹੁੰਚੇ ਤਾਂ ਪੂਰਾ ਪੰਡਾਲ ਤਾਲੀਆਂ ਨਾਲ ਗੂੰਜ ਉੱਠਿਆ | ਬੱਚਿਆਂ ਵਲੋਂ ਪੇਸ਼ ਕੀਤੀਆਂ ਰੰਗਾਰੰਗ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਅਧਿਆਪਕਾਂ ਤੇ ਮਾਤਾ-ਪਿਤਾ ਦੀ ਵੱਡੀ ਗਿਣਤੀ ਵਿਚ ਹਾਜ਼ਰੀ ਨੇ ਇਸ ਖ਼ਾਸ ਦਿਨ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ | ਪਿ੍ੰਸੀਪਲ ਫ਼ਾਦਰ ਬੀਨੋ ਨੇ ਬੱਚਿਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਡਵੀਜ਼ਨ ਫ਼ਿਰੋਜ਼ਪੁਰ ਦੀ ਮੀਟਿੰਗ ਅਗਲੀ ਖ਼ਬਰ ਸੁੰਦਰ ਲਿਖਾਈ ਅਤੇ ਪੇਂਟਿੰਗ ਮੁਕਾਬਲੇ ਕਰਵਾਏ
Ad Position 24