14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਗਿੱਦੜਬਾਹਾ-ਲੰਬੀ ਸੜਕ 'ਤੇ ਰੇਲਵੇ ਫਾਟਕ ਕੋਲ ਲੱਗੇ ਕੂੜੇ ਦੇ ਢੇਰ

Ad Position 21
No active advertisement
ਅਜੀਤ ਡੈਸਕ 26-02-2026
• ਕੂੜੇ ਦੇ ਢੇਰਾਂ 'ਤੇ ਬੇਸਹਾਰਾ ਪਸ਼ੂਆਂ ਦੇ ਝੁੰਡ ਬਣਦੇ ਹਨ ਹਾਦਸਿਆਂ ਦਾ ਕਾਰਨ
ਗਿੱਦੜਬਾਹਾ, 25 ਫ਼ਰਵਰੀ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਹਾ-ਲੰਬੀ ਸੜਕ 'ਤੇ ਸਥਿਤ ਰੇਲਵੇ ਫਾਟਕ 'ਤੇ ਲੰਮੇ ਸਮੇਂ ਤੋਂ ਕੂੜੇ ਦਾ ਵੱਡਾ ਢੇਰ ਲੱਗਿਆ ਹੋਇਆ ਹੈ | ਜਿੱਥੇ ਹਰ ਸਮੇਂ ਦਰਜਨਾਂ ਹੀ ਬੇਸਹਾਰਾ ਪਸ਼ੂਆਂ ਦੇ ਝੁੰਡ ਇਕੱਠੇ ਹੋ ਕੇ ਖਰੂਦ ਮਚਾਉਂਦੇ ਰਹਿੰਦੇ ਹਨ | ਜਿਸ ਕਾਰਨ ਆਮ ਰਾਹਗੀਰਾਂ ਲਈ ਅਤੇ ਰੇਲ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਨਗਰ ਕੌਂਸਲ ਸਥਾਈ ਕੂੜਾ ਡੰਪ ਬਣਾਉਣ ਵਿਚ ਨਾਕਾਮ ਨਜ਼ਰ ਆ ਰਹੀ
ਹੈ | ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਗਿੱਦੜਬਾਹਾ ਸ਼ਹਿਰ ਦੇ ਕੂੜੇ ਦਾ ਡੰਪ ਨਹੀਂ ਬਣ ਸਕਿਆ ਅਤੇ ਇਹ ਕੂੜਾ ਅਕਸਰ ਹੀ ਜਨਤਕ ਥਾਵਾਂ 'ਤੇ ਇਕੱਠਾ ਕੀਤਾ ਜਾ ਰਿਹਾ ਹੈ | ਦੁੱਖ ਦੀ ਗੱਲ ਇਹ ਹੈ ਕਿ ਇਕ ਡੰਪ ਸਬਜ਼ੀ ਮੰਡੀ ਅੰਦਰ ਬਣਿਆ ਹੈ, ਜਿੱਥੇ ਕਚਰਾ ਇਕੱਠਾ ਕੀਤਾ ਜਾਂਦਾ ਹੈ | ਕੂੜੇ ਵਿਚੋਂ ਪੈਦਾ ਹੋਣ ਵਾਲੇ ਕੀਟਾਣੂ ਸਬਜ਼ੀਆਂ 'ਤੇ ਮਾਰੂ ਅਸਰ ਕਰ ਰਹੇ ਹਨ, ਜਿਸ ਨਾਲ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ, ਪ੍ਰੰਤੂ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਗਿੱਦੜਬਾਹਾ-ਲੰਬੀ ਫਾਟਕ ਦੇ ਬਿਲਕੁਲ ਨਾਲ ਕੂੜੇ ਦਾ ਵੱਡਾ ਢੇਰ ਹੈ, ਜਿੱਥੇ ਹਰ ਸਮੇਂ ਦਰਜਨਾਂ ਹੀ ਪਸ਼ੂ ਇਕੱਠੇ ਰਹਿੰਦੇ ਹਨ | ਕਈ ਵਾਰ ਫਾਟਕ ਬੰਦ ਹੋਣ ਸਮੇਂ ਢੱਠੇ ਆਪਸ ਵਿਚ ਲੜਦੇ ਹੋਏ ਆਮ ਲੋਕਾਂ ਦਾ ਨੁਕਸਾਨ ਕਰਦੇ ਹਨ | ਇਥੇ ਹੀ ਬੱਸ ਨਹੀਂ, ਇਹ ਪਸ਼ੂ ਲੜਦੇ ਹੋਏ ਇਥੋਂ ਗੁਜ਼ਰ ਰਹੀ ਰੇਲ ਗੱਡੀ ਨਾਲ ਜੇਕਰ ਟਕਰਾ ਜਾਣ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ | ਰੇਲਵੇ ਲਾਈਨ ਦੇ ਨਾਲ-ਨਾਲ ਕੂੜਾ ਆਮ ਖਿਲਰਿਆ ਪਿਆ ਹੈ | ਲੰਬੀ ਰੋਡ 'ਤੇ ਹੀ ਬਿਜਲੀ ਦਫ਼ਤਰ ਨਜ਼ਦੀਕ ਪਿਆ ਕੂੜਾ ਸੜਕ ਦਾ ਰਸਤਾ ਰੋਕ ਰਿਹਾ ਹੈ | ਪਤਾ ਲੱਗਿਆ ਹੈ ਕਿ ਨਗਰ ਕੌਂਸਲ ਕੋਲ ਆਪਣੀ ਮਾਲਕੀ ਵਾਲੀ 60 ਏਕੜ ਤੋਂ ਵੱਧ ਜ਼ਮੀਨ ਪਈ ਹੈ, ਪ੍ਰੰਤੂ ਪਤਾ ਨਹੀਂ ਕਿਉਂ ਉਕਤ ਜ਼ਮੀਨ ਨੂੰ ਕਬਜ਼ੇ ਵਿਚ ਲੈ ਕੇ ਕੂੜੇ ਦਾ ਡੰਪ ਨਹੀਂ ਬਣਾਇਆ ਜਾ ਰਿਹਾ | ਅਧਿਕਾਰੀਆਂ ਨੂੰ ਵਾਰ-ਵਾਰ ਪੁੱਛਣ 'ਤੇ ਬੱਸ ਇਕੋ ਹੀ ਜਵਾਬ ਮਿਲਦਾ ਹੈ ਕਿ ਜਲਦੀ ਹੀ ਡੰਪ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਪ੍ਰੰਤੂ ਅਜੇ ਤੱਕ ਪਰਨਾਲਾ ਉੱਥੇ ਦਾ ਉੱਥੇ ਹੀ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਚ ਟੈ੍ਰਫ਼ਿਕ ਦੀ ਸਮੱਸਿਆ ਜਿਉਂ ਦੀ ਤਿਉਂ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ (ਕੰਨਿਆ) ਅਬੁੱਲਖੁਰਾਣਾ ਵਿਖੇ ਅਧਿਆਪਕਾਂ ਦੀ ਵੱਡੀ ਘਾਟ
Ad Position 24