28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਮਿ੍ਤਕ ਹਾਲਤ 'ਚ ਮਿਲੇ ਵਿਅਕਤੀ ਦੇ ਮਾਮਲੇ 'ਚ ਪੁਲਿਸ ਵਲੋਂ 3 ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 28-02-2026
ਗਿੱਦੜਬਾਹਾ, 27 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨੀਂ ਗਿੱਦੜਬਾਹਾ-ਲੰਬੀ ਰੋਡ 'ਤੇ ਆਪਣੇ ਮੋਟਰਸਾਈਕਲ ਸਮੇਤ ਮਿ੍ਤਕ ਹਾਲਤ 'ਚ ਮਿਲੇ ਵਿਅਕਤੀ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਥਾਣਾ ਗਿੱਦੜਬਾਹਾ ਪੁਲਿਸ ਨੇ ਮਿ੍ਤਕ ਦੇ ਜੀਜਾ ਦੇ ਬਿਆਨਾਂ 'ਤੇ ਇਕ ਔਰਤ ਸਮੇਤ 3 ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਜੋਰਾ ਸਿੰਘ ਪੁੱਤਰ ਦਿਲਬਾਰਾ ਸਿੰਘ ਵਾਸੀ ਪਿੰਡ ਚੱਲ 37 ਐੱਮ. ਐੱਮ. ਕੇ. ਤਹਿਸੀਲ ਸਾਦੂਲਸ਼ਹਿਰ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਨੇ ਦੱਸਿਆ ਕਿ ਉਸ ਦਾ ਵੱਡਾ ਸਾਲਾ ਤਰਸੇਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਜੰਡਵਾਲਾ ਸਿਖਾਣ ਕਰੀਬ 11 ਸਾਲ ਪਹਿਲਾਂ ਪਿੰਡ ਛੱਡ ਕੇ ਗਿੱਦੜਬਾਹਾ ਵਿਖੇ ਲਵਪ੍ਰੀਤ ਕੌਰ ਉਰਫ਼ ਦੀਪਾ ਪਤਨੀ ਲਖਵੀਰ ਸਿੰਘ ਵਾਸੀ ਪਿੰਡ ਗਿੱਦੜਬਾਹਾ ਵਿਖੇ ਰਹਿਣ ਲੱਗ ਪਿਆ ਸੀ | ਉਕਤ ਲਵਪ੍ਰੀਤ ਕੌਰ ਦਾ ਪਤੀ ਲਖਵੀਰ ਸਿੰਘ ਕਰੀਬ 12 ਸਾਲ ਤੋਂ ਲਾਪਤਾ ਸੀ, ਜਿਸ ਕਾਰਨ ਲਵਪ੍ਰੀਤ ਕੌਰ ਨੇ ਤਰਸੇਮ ਨੂੰ ਆਪਣੇ ਪਾਸ ਰੱਖ ਲਿਆ | ਲਵਪ੍ਰੀਤ ਕੌਰ ਦੇ ਦਬਾਅ ਹੇਠ ਤਰਸੇਮ ਸਿੰਘ ਨੇ ਆਪਣੇ ਪਿਤਾ ਤੇ ਭਰਾ ਪਾਸੋਂ ਜ਼ਮੀਨ ਜਾਇਦਾਦ, ਜੱਦੀ ਮਕਾਨ ਅਤੇ ਘਰੇਲੂ ਸੋਨੇ 'ਚੋਂ ਹਿੱਸੇ ਦੇ ਰੂਪ ਵਿਚ ਕਰੀਬ 5 ਮਹੀਨੇ ਪਹਿਲਾਂ 22 ਲੱਖ ਰੁਪਏ ਨਕਦ ਲੈ ਲਏ ਸਨ | ਉਕਤ 'ਚੋਂ ਬਹੁਤੀ ਰਕਮ ਲਵਪ੍ਰੀਤ ਕੌਰ, ਇਸ ਦੇ ਲੜਕੇ ਗੁਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਵਾਸੀ ਧੋਬੀਆਣਾ ਬਸਤੀ ਬਠਿੰਡਾ ਹਾਲ ਆਬਾਦ ਗਿੱਦੜਬਾਹਾ ਨੇ ਖੁਰਦ-ਬੁਰਦ ਕਰ ਦਿੱਤੀ ਸੀ, ਜਿਸ ਨੂੰ ਲੈ ਕੇ ਉਕਤਾਨ ਉਸ ਨੂੰ ਘਰ ਛੱਡਣ ਲਈ ਮਜ਼ਬੂਰ ਕਰ ਰਹੇ ਸਨ | ਬੀਤੀ 13 ਫ਼ਰਵਰੀ ਨੂੰ ਜਦੋਂ ਉਹ ਗਿੱਦੜਬਾਹਾ ਵਿਖੇ ਆਇਆ ਸੀ, ਤਾਂ ਤਰਸੇਮ ਸਿੰਘ ਨੇ ਉਸ ਨੂੰ ਉਕਤ ਸਾਰੀ ਗੱਲਬਾਤ ਦੱਸੀ ਅਤੇ ਇਸ ਗੱਲ ਨੂੰ ਲੈ ਕੇ ਤਰਸੇਮ ਸਿੰਘ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਲਵਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਆਦਿ ਨੂੰ ਸਮਝਾਉਣ ਲਈ ਉਨ੍ਹਾਂ ਦੇ ਘਰ ਵੀ ਗਿਆ ਸੀ ਅਤੇ ਉਕਤਾਨ ਨੇ ਉਸ ਦੇ ਸਾਹਮਣੇ ਹੀ ਤਰਸੇਮ ਸਿੰਘ ਨੂੰ ਘਰ ਛੱਡਣ ਲਈ ਧਮਕਾਇਆ ਅਤੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਗੁਰਵਿੰਦਰ ਸਿੰਘ ਉਸ ਦਾ ਗਲਾ ਫੜ ਕੇ ਦਬਾਉਣ ਲੱਗਾ | ਬੀਤੀ 21 ਫ਼ਰਵਰੀ ਨੂੰ ਤਰਸੇਮ ਸਿੰਘ ਨੇ ਫ਼ਿਰ ਉਸ ਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਕਤਾਨ ਤਿੰਨੋਂ ਉਸ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ, ਜਿਸ 'ਤੇ ਉਨ੍ਹਾਂ ਤਰਸੇਮ ਸਿੰਘ ਨੂੰ ਆਪਣੇ ਪਿੰਡ ਆਉਣ ਲਈ ਕਿਹਾ | ਤਰਸੇਮ ਸਿੰਘ ਨੇ ਬੈਂਕ 'ਚੋਂ ਪੈਸੇ ਕਢਵਾਉਣ ਉਪਰੰਤ 1-2 ਦਿਨਾਂ 'ਚ ਆਉਣ ਦਾ ਕਿਹਾ, ਪਰ ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਤਰਸੇਮ ਸਿੰਘ ਦੀ ਮੌਤ ਹੋ ਚੁੱਕੀ ਹੈ | ਜੋਰਾ ਸਿੰਘ ਨੇ ਕਿਹਾ ਕਿ ਉਕਤਾਨ ਲਵਪ੍ਰੀਤ ਕੌਰ, ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਆਪਸ 'ਚ ਮਿਲੀਭੁਗਤ ਕਰਦੇ ਹੋਏ ਤਰਸੇਮ ਸਿੰਘ ਮਾਰਿਆ ਹੈ, ਕਿਉਂਕਿ ਤਰਸੇਮ ਸਿੰਘ ਉਕਤਾਨ ਪਾਸੋਂ ਆਪਣੇ ਪੈਸੇ ਮੰਗਦਾ ਸੀ, ਜਿਸ ਕਾਰਨ ਉਕਤਾਨ ਤਿੰਨੋਂ ਉਸ ਨਾਲ ਰੰਜਿਸ਼ ਰੱਖਦੇ ਸਨ | ਗਿੱਦੜਬਾਹਾ ਪੁਲਿਸ ਨੇ ਉਕਤ ਜੋਰਾ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਵਪ੍ਰੀਤ ਕੌਰ ਪਤਨੀ ਲਖਵੀਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਨਾਕੇਬੰਦੀ ਤੇ ਸਖ਼ਤ ਚੈਕਿੰਗ
Ad Position 24