08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਾਈਬਰ ਸੇਫ਼ਟੀ ਅਤੇ ਸੁਰੱਖਿਆ ਬਾਰੇ ਬਲਾਕ ਪੱਧਰੀ ਟ੍ਰੇਨਿੰਗ ਲਗਾਈ

Ad Position 21
No active advertisement
ਅਜੀਤ ਡੈਸਕ 08-03-2026
ਸ੍ਰੀ ਮੁਕਤਸਰ ਸਾਹਿਬ, 7 ਮਾਰਚ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਐਲੀਮੈਂਟਰੀ) ਯਾਦਵਿੰਦਰ ਸਿੰਘ ਮਾਨ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੁਕਤਸਰ-1 ਜਗਦੀਪ ਸਿੰਘ ਦੀ ਅਗਵਾਈ ਤਹਿਤ ਬਲਾਕ ਮੁਕਤਸਰ-1 ਦੇ 57 ਪ੍ਰਾਇਮਰੀ ਸਕੂਲ ਮੁਖੀਆਂ ਤੇ 25 ਮਿਡਲ ਸਕੂਲਾਂ ਦੇ ਮੁਖੀਆਂ ਦੀ ਬਲਾਕ ਪੱਧਰੀ ਸਾਈਬਰ ਸਕਿਉਰਿਟੀ ਅਤੇ ਸੇਫ਼ਟੀ, ਆਰਟੀਫ਼ਿਸ਼ਲ ਇੰਟੈਲੀਜੈਂਸ, ਚਾਈਲਡ ਲੇਬਰ ਐਕਟ, ਪੋਕਸੋ ਐਕਟ, ਰੋਡ ਸੇਫ਼ਟੀ ਐਕਟ, ਕੁਦਰਤੀ ਆਫ਼ਤਾਂ ਆਪਦਾ ਪ੍ਰਬੰਧਨ ਜਿਹੇ ਵਿਸ਼ਿਆਂ ਦੀ ਇਕ ਰੋਜ਼ਾ ਟ੍ਰੇਨਿੰਗ ਬੀ.ਆਰ.ਸੀ. ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਗਈ | ਇਸ ਟ੍ਰੇਨਿੰਗ ਵਿਚ ਹਾਜ਼ਰ ਹੋਏ ਅਧਿਆਪਕਾਂ ਨੂੰ ਪੋਕਸੋ ਐਕਟ, ਏ.ਆਈ. ਦੀ ਮਨੁੱਖੀ ਜੀਵਨ ਵਿਚ ਘੁਸਪੈਠ, ਫਿਨਿਸ਼ਿੰਗ, ਪਹਿਚਾਣ ਚੋਰੀ, ਹੈਕਿੰਗ, ਸਾਈਬਰ ਬੁੱਲਿੰਗ, ਫ਼ਰਜ਼ੀ ਖ਼ਬਰਾਂ ਤੇ ਅਫ਼ਵਾਹਾਂ, ਪਾਇਰੇਸੀ, ਆਨਲਾਈਨ ਗੇਮ, ਸੋਸ਼ਲ ਮੀਡੀਆ ਦੀ ਸਹੀ ਤਰੀਕੇ ਨਾਲ ਵਰਤੋਂ, ਆਨਲਾਈਨ ਵਿੱਤੀ ਧੋਖਾਧੜੀ, ਡੀਪਫੇਕ, ਯੋਨ ਸੋਸ਼ਣ, ਡਿਜੀਟਲ ਗਿ੍ਫ਼ਤਾਰੀ ਵਰਗੇ ਗੰਭੀਰ ਤੇ ਮਹੱਤਵਪੂਰਨ ਵਿਸ਼ਿਆਂ ਬਾਰੇ ਰਿਸੋਰਸ ਪਰਸਨਜ਼ ਦੁਆਰਾ ਵਿਸਥਾਰਪੂਰਵਕ ਆਪਣੀ ਜਾਣਕਾਰੀ ਹਾਜ਼ਰ ਅਧਿਆਪਕਾਂ ਨਾਲ ਸਾਂਝੀ ਕੀਤੀ ਗਈ | ਜ਼ਿਲ੍ਹਾ ਚਾਈਲਡ ਰਾਇਟਜ਼ ਪ੍ਰੋਟੈਕਸ਼ਨ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਵਲੋਂ ਇਸ ਟ੍ਰੇਨਿੰਗ ਵਿਚ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਦੁਆਰਾ ਸੈਮੀਨਾਰ ਦੇ ਓਵਰਆਲ ਇੰਚਾਰਜ ਵਜੋਂ ਭੂਮਿਕਾ ਨਿਭਾਉਂਦਿਆਂ ਇਸ ਟ੍ਰੇਨਿੰਗ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿ੍ਹਆ ਗਿਆ | ਇਸ ਟ੍ਰੇਨਿੰਗ ਵਿਚ ਮੁੱਖ ਮਹਿਮਾਨ ਮਨੋਜ ਬੇਦੀ ਦੁਆਰਾ ਟ੍ਰੇਨਿੰਗ ਦੇਣ ਵਾਲੇ ਰਿਸੋਰਸ ਪਰਸਨਜ਼ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਟ੍ਰੇਨਿੰਗ ਵਿਚ ਰਿਸੋਰਸ ਪਰਸਨਜ਼ ਵਜੋਂ ਚਰਨਜੀਤ ਸਿੰਘ ਸੈਂਟਰ ਹੈੱਡ ਟੀਚਰ, ਰਵਿੰਦਰ ਕੁਮਾਰ ਸੈਂਟਰ ਹੈੱਡ ਟੀਚਰ, ਪਰਮਵੀਰ ਕੌਰ ਬਰਾੜ, ਰਾਜੀਵ ਪਾਹਵਾ ਅਤੇ ਸਾਹਿਬ ਸਿੰਘ ਸੈਂਟਰ ਹੈੱਡ ਟੀਚਰ ਵਲੋਂ ਆਪਣੀ ਭੂਮਿਕਾ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਨਾਜਾਇਜ਼ ਕਬਜ਼ੇ ਹਟਾਉਣ 'ਚ ਲੱਗੀ
Ad Position 24