ਦੋਦਾ, 10 ਮਾਰਚ (ਰਵੀਪਾਲ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 5ਵੀਂ ਬੱਸ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ ਕੀਤੀ ਗਈ | ਸਰਪੰਚ ਭਾਗ ਸਿੰਘ ਸੂਬੇਦਾਰ ਨੇ ਦੱਸਿਆ ਕਿ ਪਿੰਡ ਦੋਦਾ ਤੋਂ ਤੀਰਥ ਯਾਤਰਾ ਨੂੰ ਜਾ ਰਹੀ ਬੱਸ ਸੰਬੰਧੀ ਪੰਚਾਇਤ ਤੇ ਮੁਹਤਬਰਾਂ ਵਲੋਂ ਜਾਇਜ਼ਾ ਲਿਆ ਗਿਆ | ਉਪਰੰਤ ਬੱਸ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ ਕੀਤਾ ਗਿਆ | ਭਾਗ ਸਿੰਘ ਸੂਬੇਦਾਰ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਇਹ ਬੱਸ ਸ੍ਰੀ ਅੰਮਿ੍ਤਸਰ ਸਾਹਿਬ, ਦੁਰਗੇਆਣਾ ਮੰਦਰ, ਅਟਾਰੀ ਬਾਰਡਰ, ਰਾਮ ਤੀਰਥ ਮੰਦਰ, ਜਲਿ੍ਹਆਂਵਾਲਾ ਬਾਗ ਆਦਿ ਦੋ ਦਿਨ ਦੀ ਤੀਰਥ ਯਾਤਰਾ ਬਿਲਕੁਲ ਮੁਫ਼ਤ ਤੋਂ ਇਲਾਵਾ ਖਾਣਾ, ਚਾਹ ਦਾ ਵੀ ਪ੍ਰਬੰਧ ਹੋਵੇਗਾ | ਉਨ੍ਹਾਂ ਦੱਸਿਆ ਕਿ 50 ਸਾਲ ਤੋਂ ਲੈ ਕੇ ਕੋਈ ਵੀ ਵਿਅਕਤੀ ਆਧਾਰ ਕਾਰਡ ਦੁਆਰਾ ਬੁਕਿੰਗ ਕਰਵਾ ਸਕਦਾ ਹੈ | ਇਸ ਮੌਕੇ ਅਮਰੀਕ ਵਕੀਲ ਬਰਾੜ ਬਲਾਕ ਸੰਮਤੀ, ਰੇਸ਼ਮ ਸਿੰਘ ਮੈਂਬਰ, ਇਕਬਾਲ ਸਿੰਘ ਬਰਾੜ, ਜਗਮੀਤ ਸਿੰਘ ਕੋਆਰਡੀਨੇਟਰ ਗਿੱਦੜਬਾਹਾ, ਮੱਖਣ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਪ੍ਰਧਾਨ ਦੁਕਾਨਦਾਰ ਭਲਾਈ ਸੰਗਠਨ ਆਦਿ ਹਾਜ਼ਰ ਸਨ |