ਫ਼ਰੀਦਕੋਟ, 11 ਮਾਰਚ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਫ਼ਰੀਦਕੋਟ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ਅਮਨਪ੍ਰੀਤ ਸਿੰਘ ਮੱਲ੍ਹੀ ਨੂੰ ਐਮਚਿਉਰ ਕਬੱਡੀ ਫ਼ੈਡਰੇਸ਼ਨ ਆਫ਼ ਇੰਡੀਆ ਵਲੋਂ ਦੇਸ਼ ਦੀ ਸਰਕਲ ਸਟਾਈਲ ਕਬੱਡੀ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਸਾਰੇ ਹਾਊਸ ਵਲੋਂ ਵਧਾਈ ਦਿੱਤੀ ਗਈ | ਅਮਨਪ੍ਰੀਤ ਸਿੰਘ ਮੱਲ੍ਹੀ ਸਾਲ 2016 ਤੋਂ 2024 ਤੱਕ ਜਨਰਲ ਸਕੱਤਰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਅਹੁਦੇ 'ਤੇ ਕੰਮ ਕੀਤਾ ਹੈ | ਅਮਨਪ੍ਰੀਤ ਸਿੰਘ ਮੱਲ੍ਹੀ ਦੀ ਨਿਯੁਕਤੀ 'ਤੇ ਖੇਡ, ਰਾਜਸੀ, ਧਾਰਮਿਕ ਤੇ ਸੱਭਿਆਚਾਰਕ ਖੇਤਰ ਨਾਲ ਜੁੜੀਆਂ ਹਸਤੀਆਂ, ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ ਨੇ ਵਧਾਈ ਦਿੱਤੀ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ, ਮਨਜੀਤ ਕੌਰ, ਰਾਮ ਸਿੰਘ, ਅੰਗਰੇਜ਼ ਸਿੰਘ, ਵਰਨ ਸਿੰਘ, ਬਲਕਰਨ ਸਿੰਘ, ਸੁਖਵੀਰ ਸਿੰਘ, ਸਿਮਰਨਜੀਤ ਕੌਰ, ਕੰਵਰਜੀਤ ਸਿੰਘ ਸੇਖੋਂ, ਡਾ. ਸੰਜੀਵ ਕਟਾਰੀਆ, ਸੰਜੀਵ ਮਿੱਤਲ, ਸਿਮਰਜੀਤ ਸਿੰਘ, ਵਿਕਰਮਜੀਤ ਕੌਂਸ਼ਲ, ਸੁਖਦੇਵ ਸਿੰਘ ਅਤੇ ਬਿੰਦਰ ਸਿੰਘ ਖਾਰਾ ਆਦਿ ਹਾਜ਼ਰ ਸਨ |