17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੁਲਿਸ ਵਲੋਂ ਹੈਰੋਇਨ ਸਮੇਤ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 12-03-2026
ਕੋਟਕਪੂਰਾ, 11 ਮਾਰਚ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਢਿੱਲਵਾਂ ਕਲਾਂ ਤੋਂ ਹੁੰਦੇ ਹੋਏ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਢਿੱਲਵਾ ਕਲਾਂ ਤੋਂ ਲਿੰਕ ਰੋਡ ਅੰਮਿ੍ਤਸਰ ਬਠਿੰਡਾ ਹਾਈਵੇ ਨੂੰ ਜਾ ਰਹੇ ਸਨ ਤਾਂ ਰਸਤੇ 'ਚ ਪੈਂਦੇ ਪੁਲ ਸੂਆ ਬਾਹੱਦ ਪਿੰਡ ਢਿੱਲਵਾਂ ਕਲਾਂ ਕੋਲ ਪੁੱਜੇ ਤਾਂ ਬੋਹੜ ਦੇ ਦਰੱਖ਼ਤ ਹੇਠ ਬੈਠਾ ਹੋਇਆ ਇਕ ਮੋਨਾ ਨੌਜਵਾਨ ਜਿਸ ਦੀ ਉਮਰ ਕਰੀਬ 30/32 ਸਾਲ, ਜਿਸ ਦੇ ਕਾਲੀ ਟੀ ਸ਼ਰਟ ਤੇ ਜੀਨ ਦੀ ਪੈਂਟ ਰੰਗ ਨੀਲਾ ਪਹਿਨੇ ਹੋਏ, ਜੋ ਫਰੋਲਾ ਫ਼ਰਾਲੀ ਕਰ ਰਿਹਾ ਸੀ | ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਉਕਤ ਮੋਨਾ ਨੌਜਵਾਨ ਘਬਰਾ ਕੇ ਖੜ੍ਹਾ ਹੋ ਕੇ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਆਪਣੀ ਮੁੱਠੀ 'ਚ ਲੈ ਕੇ ਤੇਜ਼ ਕਦਮੀਂ ਖਿਸਕਣ ਲੱਗਾ | ਪੁਲਿਸ ਨੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਪਹਿਚਾਣ ਇੰਦਰਦੀਪ ਸਿੰਘ ਉਰਫ਼ ਬੱਬੂ ਵਾਸੀ ਕੋਠੇ ਹਜ਼ੂਰਾ ਸਿੰਘ, ਤਹਿਸੀਲ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ | ਤਲਾਸ਼ੀ ਕਰਨ 'ਤੇ ਉਸ ਕੋਲੋਂ 7.03 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਉਕਤ ਮੁਲਜ਼ਮ ਵਿਰੁੱਧ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਟਰੈਕਟਰ ਸਮੇਤ ਕਾਬੂ ਅਗਲੀ ਖ਼ਬਰ ਸਰਕਾਰੀ ਬਿ੍ਜਿੰਦਰਾ ਕਾਲਜ ਵਿਖੇ ਐਨ. ਐਸ. ਐਸ. ਵਿਭਾਗ ਨੇ ਮਹਿਲਾ ਦਿਵਸ ਮਨਾਇਆ
Ad Position 24