17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕੋਆਰਪ੍ਰੇਟਿਵ ਸੁਸਾਇਟੀ ਬਰਗਾੜੀ ਵਿਖੇ ਨਵੇਂ ਕਮਰਿਆਂ ਦੀ ਉਸਾਰੀ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 12-03-2026
ਬਰਗਾੜੀ 11 ਮਾਰਚ (ਲਖਵਿੰਦਰ ਸ਼ਰਮਾ)-ਕੋਆਪ੍ਰੇਟਿਵ ਸੁਸਾਇਟੀ ਬਰਗਾੜੀ ਵਿਖੇ ਕੁਝ ਨਵੇਂ ਕਮਰਿਆਂ ਦੀ ਉਸਾਰੀ ਲਈ ਸੁਸਾਇਟੀ ਪ੍ਰਧਾਨ ਗੁਰਮੀਤ ਸਿੰਘ ਪੱਪੂ ਬਰਾੜ ਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਅਰਦਾਸ ਕਰਨ ਉਪਰੰਤ ਨੀਂਹ ਰੱਖੀ ਗਈ | ਪ੍ਰਧਾਨ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਸੁਸਾਇਟੀ ਵਿਚ ਕਮਰਿਆਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਇਹ ਨਵੇਂ ਕਮਰੇ ਬਣਾਏ ਜਾ ਰਹੇ ਹਨ ਤਾਂ ਕਿ ਸੁਸਾਇਟੀ ਦਾ ਕੰਮ ਕਾਜ ਸੌਖੇ ਢੰਗ ਨਾਲ ਕੀਤਾ ਜਾ ਸਕੇ | ਇਸ ਨਵੀਂ ਬਣੀ ਇਮਾਰਤ ਵਿਚ ਸੁਸਾਇਟੀ ਦੇ ਮੁਲਾਜ਼ਮਾਂ ਦਾ ਦਫ਼ਤਰ, ਸਟੋਰ ਆਦਿ ਹੋਣਗੇ | ਇਸ ਨਵੀਂ ਬਣੀ ਸੁਸਾਇਟੀ ਦੀ ਕਮੇਟੀ ਨੇ ਇਸ ਸੁਸਾਇਟੀ ਵਿਚ ਬਹੁਤ ਸਾਰੇ ਨਵੇਂ ਕਿਸਾਨੀ ਸੰਦਾਂ ਆਦਿ ਦਾ ਪ੍ਰਬੰਧ ਕੀਤਾ ਹੈ ਤਾਂ ਕਿ ਇਸ ਸੁਸਾਇਟੀ ਅਧੀਨ ਆਉਂਦੇ ਕਿਸਾਨਾਂ ਨੂੰ ਖੇਤੀ ਲਈ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਮੀਤ ਪ੍ਰਧਾਨ ਰਣਜੀਤ ਸਿੰਘ ਬੁਰਜ, ਮੀਤ ਪ੍ਰਧਾਨ ਗੁਰਸੇਵਕ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਗੁਰਚਰਨ ਸਿੰਘ ਢਿੱਲੋਂ, ਹਰਬੰਸ ਸਿੰਘ ਢਿੱਲੋਂ, ਸਤਿੰਦਰ ਸਿੰਘ ਹੈਪੀ ਭਲੂਰੀਆ, ਗੁਰਪ੍ਰੀਤ ਢਿੱਲੋਂ, ਪੰਚ ਹਰਪਿੰਦਰ ਬਰਾੜ, ਪੰਚ ਜੈਪਾਲ ਸ਼ਰਮਾ, ਪੰਚ ਵੀਰ ਚੰਦ ਸ਼ਰਮਾ, ਚਰਨਜੀਤ ਸ਼ਰਮਾ, ਲਖਵੀਰ ਸਿੰਘ ਘੱਕੀ, ਲਖਵਿੰਦਰ ਗੋਲਡੀ, ਭੁਪਿੰਦਰ ਸ਼ਰਮਾ, ਰਜਿੰਦਰ ਸਿੰਘ ਰਾਜਾ ਢਿੱਲੋਂ, ਸੁਸਾਇਟੀ ਮੈਂਬਰ ਗੁਰਜੰਟ ਸ਼ਰਮਾ, ਹਰਬੰਸ ਸਿੰਘ, ਵੇਦ ਪ੍ਰਕਾਸ਼ ਸ਼ਰਮਾ, ਬਾਲਕ੍ਰਿਸ਼ਨ ਸ਼ਰਮਾ, ਨਛੱਤਰ ਸਿੰਘ ਬਰਾੜ, ਸੈਕਟਰੀ ਰਾਜ ਕੁਮਾਰ, ਮੁਲਾਜ਼ਮ ਮਨਮੋਹਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਨੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ਕਰਤਾਰ ਰਮਲਾ ਦੀ ਯਾਦ ਨੂੰ ਸਮਰਪਿਤ ਪਿੰਡ ਘੁੱਦੂਵਾਲਾ 'ਚ ਸੱਭਿਆਚਾਰਕ ਮੇਲਾ ਕਰਵਾਇਆ
Ad Position 24