17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 12-03-2026
ਕੋਟਕਪੂਰਾ, 11 ਮਾਰਚ (ਮੇਘਰਾਜ)-ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਭਾਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਮੌਕੇ ਅਕਾਲ ਚਲਾਣਾ ਕਰ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਸਰਕਾਰ ਦੀ ਬਕਾਇਆ ਮੰਗਾਂ ਨਾ ਮੰਨਣ 'ਤੇ ਨਿਖੇਧੀ ਕੀਤੀ ਜਿਨ੍ਹਾਂ 'ਚ ਡੀ.ਏ ਦੀਆਂ 16 ਫ਼ੀਸਦੀ ਕਿਸ਼ਤਾਂ, ਡੀ.ਏ ਦੇ ਬਕਾਏ, 6ਵੇਂ ਤਨਖਾਹ ਕਮਿਸ਼ਨ ਦੇ ਆਧਾਰ 'ਤੇ 2.59 ਦਾ ਫ਼ੈਕਟਰ ਲਾਗੂ ਕਰਨਾ ਸ਼ਾਮਿਲ ਹਨ | ਇਸ ਮੌਕੇ ਜਥੇਬੰਦੀ 'ਚ ਨਵੇਂ ਬਣੇ ਮੈਂਬਰਾਂ ਨਾਨਕ ਸਿੰਘ ਸੇਵਾ ਮੁਕਤ ਮਾਸਟਰ ਤੇ ਜਲੌਰ ਸਿੰਘ ਸੇਵਾ ਮੁਕਤ ਲੈਕਚਾਰ ਦਾ ਸਨਮਾਨ ਕੀਤਾ ਗਿਆ | ਉਪਰੰਤ ਮਾਰਚ ਮਹੀਨੇ 'ਚ ਜਨਮ ਲੈਣ ਵਾਲੇ ਸੇਵਾ ਮੁਕਤ ਕਰਮਚਾਰੀਆਂ ਖਰੈਤੀ ਲਾਲ ਸ਼ਰਮਾ, ਬੂਟਾ ਸਿੰਘ, ਬਲਵਿੰਦਰ ਸਿੰਘ, ਸਤਪਾਲ ਸ਼ਰਮਾ, ਹਰਦੀਪ ਸਿੰਘ, ਗੁਰਜੰਗ ਸਿੰਘ, ਬਾਜ ਸਿੰਘ, ਨਛੱਤਰ ਸਿੰਘ, ਸਤਵਿੰਦਰ ਕੌਰ, ਸੁਖਨਿੰਦਰ ਕੌਰ, ਸਲੇਹ ਮਹਿਤਾ ਅਤੇ ਹਾਕਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਕਿ੍ਸ਼ਨ ਲਾਲ, ਓਮ ਪ੍ਰਕਾਸ਼ ਸ਼ਰਮਾ, ਬੂਟਾ ਸਿੰਘ, ਮਨਪ੍ਰੀਤ ਸਿੰਘ, ਅਜੇ ਗੁਪਤਾ, ਮੁਕੰਦ ਸਿੰਘ, ਜਸਬੀਰ ਸਿੰਘ, ਦਰਸ਼ਨ ਸਿੰਘ, ਰੌਸ਼ਨ ਲਾਲ, ਨੰਦ ਲਾਲ, ਕੌਸ਼ਲ ਪ੍ਰਕਾਸ਼, ਰਾਮਰੱਖਾ ਸਿੰਘ, ਦਲੀਪ ਸਿੰਘ, ਬਲਬੀਰ ਸਿੰਘ, ਤਾਰਾ ਸਿੰਘ ਹਰੀਨੌਂ, ਗੁਰਦੀਪ ਸਿੰਘ, ਮਨਜੀਤ ਸਿੰਘ ਚਹਿਲ, ਬਾਜ ਸਿੰਘ, ਸੁਰਿੰਦਰ ਕੁਮਾਰ, ਹੇਮਰਾਜ ਆਦਿ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੁਲੀਆ ਰਾਮ ਸਿੰਗਲਾ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਡਿਪੂ ਨੇ ਸਨਮਾਨ ਸਮਾਗਮ ਕਰਵਾਇਆ
Ad Position 24