08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪਿੰਡ ਮਲੋਟ ਵਿਖੇ ਭਜਨ ਕੀਰਤਨ ਅਤੇ ਸਤਿਸੰਗ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-04-2026
ਮਲੋਟ, 2 ਅਪ੍ਰੈਲ (ਅਜਮੇਰ ਸਿੰਘ ਬਰਾੜ)-ਮਲੋਟ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਮਲੋਟ ਵਲੋਂ ਮਲੋਟ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਤਿੰਨ ਦਿਨਾਂ ਭਜਨ ਕੀਰਤਨ ਅਤੇ ਸਤਿਸੰਗ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਭਾਈ ਮੰਗਲ ਸਿੰਘ ਤੇ ਉਨ੍ਹਾਂ ਦੇ ਰਾਗੀ ਜਥੇ ਨੇ ਸਰਬ ਸਾਂਝੀ ਗੁਰਬਾਣੀ ਵਿਚੋਂ ਗੁਰੂਆਂ, ਸੰਤਾਂ ਭਗਤਾਂ ਦੇ ਹਵਾਲੇ ਨਾਲ ਮਨੁੱਖੀ ਜੀਵਨ ਨੂੰ ਸਫ਼ਲ ਕਰਨ ਦੀ ਜਾਂਚ ਬਹੁਤ ਵਧੀਆ ਤਰੀਕੇ ਨਾਲ ਸਮਝਾਈ | ਪ੍ਰਬੰਧਕਾਂ ਵਲੋਂ 7 ਵਜੇ ਤੋਂ ਰਾਤ 9 ਵਜੇ ਤੱਕ ਹੋਏ ਇਸ ਸਮਾਗਮ ਵਿਚ ਬਹੁਤ ਹੀ ਸੰਗਤਾਂ ਦੇ ਬੈਠਣ ਵਾਸਤੇ ਚੰਗਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਤਿੰਨੇ ਦਿਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ | ਇਸ ਮੌਕੇ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਡੱਬਵਾਲੀ ਮਲਕੋਕੀ ਦੇ ਕੋਆਰਡੀਨੇਟਰ ਸਵਾਮੀ ਗਣੇਸ਼ਾ ਨਾਮ, ਪਿੰਡ ਮਲੋਟ ਤੋਂ ਡਾ. ਜਗਦੇਵ ਸਿੰਘ, ਮੇਜਰ ਸਿੰਘ, ਮਾਸਟਰ ਗੁਰਮੀਤ ਸਿੰਘ, ਸੁਰਿੰਦਰ ਸ਼ਰਮਾ, ਕੁਲਦੀਪ ਸਿੰਘ ਗਿੱਲ, ਇੰਦਰਜੀਤ ਸਿੰਘ, ਰਿਪਜੀਤ ਸਿੰਘ ਸਰਾਂ, ਜਤਿੰਦਰ ਸਿੰਘ ਬੀ.ਡੀ.ਪੀ.ਓ. ਦਫ਼ਤਰ, ਬਲਵਿੰਦਰ ਸਿੰਘ ਬਿੱਟੂ, ਸੰਦੀਪ ਕੁਮਾਰ, ਲਖਵਿੰਦਰ ਸਿੰਘ ਬਰਾੜ, ਸ਼ੀਸ਼ਾ ਸੰਧੂ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰੱਥੜੀਆਂ ਵਿਖੇ ਵੱਖ-ਵੱਖ ਕਲਾਸਾਂ ਦੇ ਨਤੀਜੇ ਐਲਾਨੇ ਅਗਲੀ ਖ਼ਬਰ ਅੱਖਾਂ ਦੇ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ 4, 7 ਤੇ 11 ਨੂੰ
Ad Position 24