08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਰਕਾਰੀ ਪ੍ਰਾਇਮਰੀ ਸਕੂਲ ਰੱਥੜੀਆਂ ਵਿਖੇ ਵੱਖ-ਵੱਖ ਕਲਾਸਾਂ ਦੇ ਨਤੀਜੇ ਐਲਾਨੇ

Ad Position 21
No active advertisement
ਅਜੀਤ ਡੈਸਕ 03-04-2026
ਮਲੋਟ, 2 ਅਪ੍ਰੈਲ (ਪਾਟਿਲ)-ਸਰਕਾਰੀ ਪ੍ਰਾਇਮਰੀ ਸਕੂਲ ਰੱਥੜੀਆਂ ਬਲਾਕ ਮਲੋਟ ਦੇ ਵੱਖ-ਵੱਖ ਜਮਾਤਾਂ ਦੇ ਨਤੀਜੇ ਮੁੱਖ ਅਧਿਆਪਕ ਰਜੇਸ਼ ਕੁਮਾਰ ਵਲੋਂ ਐਲਾਨੇ ਗਏ | ਇਸ ਮੌਕੇ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਜਮਾਤ ਪੰਜਵੀਂ ਦੇ ਐਲਾਨੇ ਗਏ ਨਤੀਜੇ ਵਿਚ ਸੰਗਮ, ਹਿਮਾਂਸ਼ੂ ਕੁਮਾਰ, ਧਵਨ ਬੜੋਦੀਆ, ਵਿਸ਼ਾਲੀ ਕਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਇਸ ਮੌਕੇ ਨਵੋਦਿਆ ਵਿਦਿਆਲਿਆ ਵਿਚ ਮੁਕਾਬਲੇ ਦੀ ਪ੍ਰੀਖਿਆ ਦੌਰਾਨ ਦਾਖ਼ਲਾ ਲੈਣ ਵਾਲੇ ਪੰਜਵੀਂ ਦੇ ਵਿਦਿਆਰਥੀ ਸੰਗਮ ਨੂੰ ਸਕੂਲ ਅਧਿਆਪਕਾਂ ਵਲੋਂ ਤੋਹਫ਼ੇ ਦੇ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮਾਪਿਆਂ ਨੂੰ ਵਧਾਈ ਦਿੱਤੀ | ਮੁੱਖ ਅਧਿਆਪਕ ਰਜੇਸ਼ ਕੁਮਾਰ ਵਲੋਂ ਮਾਪਿਆਂ ਨੂੰ ਸਰਕਾਰੀ ਸਕੂਲ ਵਿਚ ਵਿਦਿਆਰਥੀਆਂ ਲਈ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਕਰ ਕੀਤਾ ਗਿਆ ਤੇ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਦਾਖ਼ਲ ਕਰਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਮੁਖੀ ਤੋਂ ਇਲਾਵਾ ਮੈਡਮ ਪ੍ਰੀਆ ਅਨੰਦ, ਗੁਰਮੀਤ ਕੌਰ, ਲਾਭ ਸਿੰਘ, ਹਰਵਿੰਦਰ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਹਵਨ ਯੱਗ ਕਰਵਾਇਆ ਅਗਲੀ ਖ਼ਬਰ ਪਿੰਡ ਮਲੋਟ ਵਿਖੇ ਭਜਨ ਕੀਰਤਨ ਅਤੇ ਸਤਿਸੰਗ ਸਮਾਗਮ ਕਰਵਾਇਆ
Ad Position 24