08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸੁਖਬੀਰ ਸਿੰਘ ਬਾਦਲ ਵਲੋਂ ਗੜੇਮਾਰੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 08-04-2026
ਮੰਡੀ ਲੱਖੇਵਾਲੀ, 7 ਅਪ੍ਰੈਲ (ਮਿਲਖ ਰਾਜ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਕੱਲ੍ਹ ਸ਼ਾਮ ਗੜੇ੍ਹਮਾਰੀ ਤੋਂ ਪ੍ਰਭਾਵਿਤ ਪਿੰਡ ਭਾਗਸਰ, ਗੰਧੜ ਤੇ ਲੱਖੇਵਾਲੀ ਦਾ ਦੌਰਾ ਕੀਤਾ ਗਿਆ ਅਤੇ ਪੀੜਤ ਕਿਸਾਨਾਂ ਦਾ ਹਾਲਚਾਲ ਜਾਣਿਆ | ਪਿੰਡ ਲੱਖੇਵਾਲੀ ਵਿਖੇ ਸੀਨੀਅਰ ਆਗੂ ਗੁਰਸ਼ਮਿੰਦਰ ਸਿੰਘ ਟੋਨਾ ਬਰਾੜ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ 'ਤੇ ਤੰਜ਼ ਕਸਦਿਆਂ ਆਖਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਵਿਚ ਇਕ ਵਾਅਦਾ ਇਹ ਵੀ ਸੀ ਕਿ ਜੇਕਰ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ ਬਾਅਦ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਤਾਂ ਸਰਕਾਰ ਬਿਨਾਂ ਗਿਰਦਾਵਰੀ ਤੋਂ ਤੁਰੰਤ ਕਿਸਾਨਾਂ ਦੇ ਖ਼ਾਤੇ ਵਿਚ ਪ੍ਰਤੀ ਏਕੜ 50,000 ਰੁਪਏ ਮੁਆਵਜ਼ਾ ਦੇਵੇਗੀ | ਕੀਤੇ ਵਾਅਦੇ ਮੁਤਾਬਕ ਹੁਣ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਦੇ ਖ਼ਾਤੇ ਵਿਚ 50,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਬਣਦਾ ਮੁਆਵਜ਼ਾ ਪਾਵੇ | ਹੁਣ ਤੱਕ 'ਆਪ' ਦੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਜਿੰਨੀਆਂ ਵੀ ਕੁਦਰਤੀ ਕਰੋਪੀਆਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ, ਸਰਕਾਰ ਨੇ ਕਿਸੇ ਦੀ ਕੋਈ ਸਾਰ ਨਹੀਂ ਲਈ, ਜੋਕਿ ਕਿਸਾਨਾਂ ਨਾਲ ਵਾਅਦਾਿਖ਼ਲਾਫ਼ੀ ਹੈ | ਉਹਨਾਂ ਆਖਿਆ ਕਿ ਸਾਨੂੰ ਹੁਣ ਵੀ 'ਆਪ' ਸਰਕਾਰ ਤੋਂ ਪੀੜਤ ਕਿਸਾਨਾਂ ਦੀ ਮਦਦ ਦੀ ਭੋਰਾ ਵੀ ਉਮੀਦ ਨਹੀਂ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ 'ਤੇ ਪੀੜਤ ਕਿਸਾਨਾਂ ਦੀ ਹਰ ਤਰ੍ਹਾਂ ਨਾਲ ਵੱਧ ਤੋਂ ਵੱਧ ਮਦਦ ਕਰੇਗਾ ਅਤੇ 8 ਮਹੀਨਿਆਂ ਬਾਅਦ ਸਰਕਾਰ ਬਣਨ 'ਤੇ ਮੁੜ ਇਸੇ ਗਿਰਦਾਵਰੀ 'ਤੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵੇਗਾ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੁਦਰਤੀ ਕਰੋਪੀ ਦੇ ਪੱਕੇ ਹੱਲ ਲਈ ਕਿਸਾਨਾਂ ਦੀ ਫ਼ਸਲ ਦਾ ਬੀਮਾ ਵੀ ਕਰਵਾਇਆ ਜਾਵੇਗਾ | ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂ ਹਰਚਰਨ ਸਿੰਘ ਲੱਖੇਵਾਲੀ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੀ ਮੰਦੀ ਹਾਲਤ ਬਾਰੇ ਵਿਸਥਾਰ ਨਾਲ ਦੱਸਿਆ | ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਜਥੇਦਾਰ ਸਰੂਪ ਸਿੰਘ ਸਿਵੀਆ, ਪ੍ਰੀਤਇੰਦਰ ਸਿੰਘ ਸੰਮੇਵਾਲੀ ਮੀਤ ਪ੍ਰਧਾਨ, ਬਸੰਤ ਸਿੰਘ ਕੰਗ, ਗੁਰਬਖ਼ਸ਼ ਸਿੰਘ ਸਾਬਕਾ ਚੇਅਰਮੈਨ, ਗੁਰਵਿੰਦਰ ਫੂਲੇਵਾਲਾ, ਜਥੇਦਾਰ ਗੁਰਮੇਲ ਸਿੰਘ ਲੱਖੇਵਾਲੀ, ਸਰਬਣ ਸਿੰਘ, ਪਿ੍ਤਪਾਲ ਸਿੰਘ, ਲਖਵਿੰਦਰ ਸਿੰਘ, ਨਰਿੰਦਰ ਸਿੰਘ, ਰਾਜਵਿੰਦਰ ਸਿੰਘ, ਰਾਜਵੀਰ ਸਿੰਘ, ਗੁਰਪ੍ਰੀਤ ਗੋਪੀ, ਬਲਕਰਨ ਨੰਬਰਦਾਰ, ਸ਼ਿਵਰਾਜ ਸਿੰਘ, ਗੁਰਮੀਤ ਸਿੰਘ (ਸਾਰੇ ਭਾਗਸਰ), ਸੁਖਇੰਦਰ ਸਿੰਘ ਭੁੱਲਰ ਮਲੋਟ, ਲੱਕੀ ਉੜਾਂਗ, ਪੁਸ਼ਪਿੰਦਰ ਸਿੰਘ ਲੱਕੜਵਾਲਾ, ਸਰੋਜ ਸਿੰਘ ਸਰਪੰਚ, ਅੰਗਰੇਜ਼ ਸਿੰਘ ਲੱਕੜਵਾਲਾ, ਭੁਪਿੰਦਰ ਸਿੰਘ ਸਰਪੰਚ, ਸੁਖਪਾਲ ਸਿੰਘ ਸਰਾਂ, ਦਰਸ਼ਨ ਸਿੰਘ, ਪਰਮਜੀਤ ਸਿੰਘ ਜੌਹਲ, ਬਿੱਟੂ ਸੰਧੂ, ਜਗਤਰਣ ਸਿੰਘ ਸਿਵੀਆ ਗੰਧੜ, ਤਜਿੰਦਰ ਤੇਜੀ, ਰਵੀ ਸੇਖੋਂ, ਗੁਰਵਿੰਦਰ ਸਿਵੀਆ, ਗੁਰਪ੍ਰੀਤ ਮਦਰੱਸਾ, ਸਵਰਨ ਸਰਾਂ, ਸਰਬਜੀਤ ਬਰਾੜ, ਧਨਵੰਤ ਸਿੰਘ, ਆਦਿਪੁਰਖ ਸਿੰਘ ਸਰਪੰਚ, ਸ਼ਮਸ਼ੇਰ ਸਿੰਘ, ਇਕਬਾਲ ਸਿੰਘ, ਹਰਮੇਲ ਸਿੰਘ ਸਰਪੰਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੱਝਾਂ ਦੇ ਵਪਾਰੀ ਨੂੰ ਜ਼ਖ਼ਮੀ ਕਰਕੇ ਅੱਠ ਲੱਖ ਖੋਹ ਕੇ ਕੈਂਟਰ ਚਾਲਕ ਫ਼ਰਾਰ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਮੁਲਾਜ਼ਮਾਂ ਵਲੋਂ ਅਰਥੀ ਫ਼ੂਕ ਪ੍ਰਦਰਸ਼ਨ
Ad Position 24