ਫ਼ਰੀਦਕੋਟ, 7 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਸੰਗਤ ਸਾਹਿਬ ਭਾਈ ਫ਼ੇਰੂ ਸਿੱਖ ਐਜ਼ੂਕੇਸ਼ਨਲ ਸਸਾਇਟੀ ਫ਼ਰੀਦਕ ਦੇ ਸੰਸਥਾਪਕ ਸਵਰਗਵਾਸੀ ਕਰਨੈਲ ਸਿੰਘ ਡੋਡ ਦਾ 100ਵਾਂ ਜਨਮ ਦਿਹਾੜਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਮਨਾਇਆ ਗਿਆ | ਉਨ੍ਹਾਂ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਖੁੱਲੇ ਪੰਡਾਲ ਵਿਚ ਸਕੂਲ ਦੇ ਬੱਚਿਆਂ ਦੁਆਰਾ ਹਰਿ ਜੱਸ ਗਾਇਣ ਕੀਤਾ ਗਿਆ | ਰਾਗੀ ਸਿੰਘਾਂ ਦੁਆਰਾ ਰਸ ਭਿੰਨਾਂ ਕੀਰਤਨ ਕੀਤਾ ਗਿਆ | ਅਰਦਾਸ ਉਪਰੰਤ ਮੁੱਖ ਮਹਿਮਾਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਸੰਗਤਾਂ ਨਾਲ ਕਰਨੈਲ ਸਿੰਘ ਡੋਡ ਜੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੁਆਰਾ ਚਲਾਏ ਗਏ ਵੱਖ-ਵੱਖ ਸਿੱਖਿਆ ਅਦਾਰਿਆਂ ਦੀ ਭਰਪੂਰ ਸ਼ਬਦਾਂ 'ਚ ਸ਼ਲਾਘਾ ਕੀਤੀ | ਸੰਸਥਾ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਆਈ. ਏ. ਐਸ. (ਰਿਟਾ.) ਨੇ ਕਰਨੈਲ ਸਿੰਘ ਡੋਡ ਦੁਆਰਾ ਸਿੱਖਿਆ ਦੇ ਖੇਤਰ 'ਚ ਕੀਤੇ ਵੱਖ-ਵੱਖ ਉਪਰਾਲਿਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਸਾਇਟੀ ਦੇ ਅਹੁਦੇਦਾਰ ਸੀਨੀਅਰ ਵਾਇਸ ਪ੍ਰਧਾਨ ਡਾ. ਗੁਰਸੇਵਕ ਸਿੰਘ, ਜੂਨੀਅਰ ਵਾਇਸ ਪ੍ਰਧਾਨ ਸੁਖਪਾਲ ਸਿੰਘ ਕੰਗ, ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਡੋਡ, ਖ਼ਜ਼ਾਨਚੀ ਸਵਰਨਜੀਤ ਸਿੰਘ ਗਿੱਲ, ਭਾਈ ਰਾਹੁਲ ਸਿੰਘ ਸਿੱਧੂ, ਹਰਿੰਦਰ ਸਿੰਘ ਡੋਡ, ਜਸਬੀਰ ਸਿੰਘ, ਬਲਦੇਵ ਸਿੰਘ, ਦਿਲਸ਼ਾਦ ਸਿੰਘ ਧਾਲੀਵਾਲ, ਗੁਰਮੀਤ ਸਿੰਘ ਢਿੱਲੋਂ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਪਿ੍ੰ. ਗੁਰਚਰਨ ਸਿੰਘ, ਗੁਰਚੇਤ ਸਿੰਘ ਢਿੱਲੋਂ, ਸੁਰਿੰਦਰ ਰੋਮਾਣਾ, ਨਰਿੰਦਰ ਬਾਂਸਲ (ਬਿੰਦਰੀ), ਸ਼ਿਵਜੀਤ ਸਿੰਘ ਸੰਘਾ, ਡੀ.ਆਈ.ਜੀ ਜੰਗੀਰ ਸਿੰਘ, ਡੀ.ਐਸ.ਪੀ ਡੋਡ, ਸਤਨਾਮ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਮਾਂਗਟ, ਲੈਕ. ਡੋਡ, ਰਾਕੇਸ਼ ਧਵਨ, ਰਵੀ ਸੇਠੀ, ਜਨਿੰਦਰ ਕੁਮਾਰ ਜੈਨ, ਡਾ. ਐਸ.ਐਸ. ਬਰਾੜ, ਛਿੰਦਰ ਸ਼ਰਮਾ ਅਤੇ ਦਸਮੇਸ਼ ਸੰਸਥਾਵਾਂ ਦੇ ਸਾਰੇ ਪਿ੍ੰਸੀਪਲ ਅਤੇ ਸਮੂਹ ਸਟਾਫ਼ ਹਾਜ਼ਰ ਸਨ | ਸਸਾਇਟੀ ਦੇ ਪ੍ਰਧਾਨ ਨੇ ਇਸ ਸ਼ੁੱਭ ਮੌਕੇ 'ਤੇ ਸਾਰੀਆਂ ਸੰਸਥਾਵਾਂ ਦੇ ਦਰਜਾ-4 ਸਟਾਫ਼ ਨੂੰ 3100 ਰੁਪਏ ਬੋਨਸ ਵਜੋਂ ਦੇਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਦਸਮੇਸ਼ ਸਕੂਲਾਂ ਦੇ ਮੈਨੇਜਿੰਗ ਡਾਇਰੈਕਟਰ-ਕਮ-ਸਕੱਤਰ ਜਸਬੀਰ ਸਿੰਘ ਸੰਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |