ਕੋਟਕਪੂਰਾ, 8 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਰਗਰਮ ਮੈਂਬਰ ਦਰਸ਼ਨ ਸਿੰਘ ਆਰੇਵਾਲਾ ਦੇ ਹੋਣਹਾਰ ਬੇਟੇ ਅਰਸ਼ਦੀਪ ਸਿੰਘ ਦੇ ਡਾਕਟਰ ਬਣਨ ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਇਕ ਵਿਸ਼ੇਸ਼ ਪਾਰਟੀ ਦਾ ਪ੍ਰਬੰਧ ਕੀਤਾ ਗਿਆ | ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਦਰਸ਼ਨ ਸਿੰਘ ਆਰੇਵਾਲਾ ਅਤੇ ਡਾ. ਅਰਸ਼ਦੀਪ ਸਿੰਘ ਨੂੰ ਵਧਾਈ ਦਿੰਦਿਆਂ ਆਖਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਪੰਜਾਬੀ ਨੌਜਵਾਨ ਲੜਕੇ-ਲੜਕੀਆਂ ਨੂੰ ਉੱਚ ਅਫ਼ਸਰ ਬਣਾਉਣ ਲਈ ਆਈ.ਏ.ਐਸ, ਪੀ. ਸੀ. ਐਸ., ਆਈ. ਪੀ. ਐਸ., ਐਮ. ਬੀ. ਬੀ. ਐਸ., ਐਲ. ਐਲ. ਬੀ., ਐਲ. ਐਲ. ਐਮ. ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕੋਚਿੰਗ ਦਾ ਬਾਬਾ ਫ਼ਰੀਦ ਗੁਰੂਕੁੱਲ ਗਰੁੱਪ ਆਫ ਕਾਲਜਿਜ ਬਠਿੰਡਾ ਰੋਡ ਕੋਟਕਪੂਰਾ ਵਿਖੇ ਪ੍ਰਬੰਧ ਕੀਤਾ ਗਿਆ ਹੈ | ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਪ੍ਰੋ ਐਚ. ਐਸ. ਪਦਮ, ਜਸਕਰਨ ਸਿੰਘ ਭੱਟੀ, ਸੁਰਿੰਦਰ ਸਿੰਘ ਸਦਿਉੜਾ, ਓਮ ਪ੍ਰਕਾਸ਼ ਗੁਪਤਾ, ਲੈਕਚਰਾਰ ਵਿਨੋਦ ਧਵਨ, ਗੁਰਿੰਦਰ ਸਿੰਘ ਮਹਿੰਦੀਰੱਤਾ, ਜਗਸੀਰ ਸਿੰਘ ਖਾਰਾ ਤੇ ਹੋਰਾਂ ਨੇ ਉਕਤ ਪਰਿਵਾਰ ਨੂੰ ਵਧਾਈ ਦਿੰਦਿਆਂ ਪ੍ਰਣ ਕੀਤਾ ਕਿ ਕਲੱਬ ਵਲੋਂ ਵਾਤਾਵਰਨ, ਸਿਹਤ, ਸਿੱਖਿਆ ਤੇ ਸਮਾਜ ਸੇਵਾ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ | ਇਸ ਮੌਕੇ ਮਨਦੀਪ ਸਿੰਘ ਮੌਂਗਾ ਸਕੱਤਰ ਰੈਡ ਕਰਾਸ ਸੁਸਾਇਟੀ, ਕੌਂਸਲਰ ਸਿਮਰਨਜੀਤ ਸਿੰਘ, ਵੈਦ ਵਿਜੈ ਮੌਂਗਾ, ਗੁਰਚਰਨ ਸਿੰਘ ਬੱਬੂ, ਗੋਂਦਾ ਗੇਰਾ, ਰਾਏਵਿੰਦਰ ਸਿੰਘ ਰਾਊ, ਰਾਜੂ ਸਚਦੇਵਾ, ਵਰਿੰਦਰਪਾਲ ਸਿੰਘ ਅਰਨੇਜਾ, ਠੇਕੇਦਾਰ ਪ੍ਰੇਮ ਮੈਣੀ, ਸਰਪੰਚ ਜੋਗਿੰਦਰ ਸਿੰਘ ਸੂਰਘੁਰੀ ਤੇ ਹਾਕਮ ਸਿੰਘ ਚੇਤੇਵਾਲੀਆ ਨੇ ਆਖਿਆ ਕਿ ਕੋਟਕਪੂਰੇ ਨੂੰ ਚੰਡੀਗੜ੍ਹ ਵਰਗਾ ਸਾਫ਼-ਸੁਥਰਾ ਤੇ ਸੁੰਦਰ ਸ਼ਹਿਰ ਬਣਾਉਣ ਲਈ ਇੱਥੋਂ ਦੇ ਵਸਨੀਕਾਂ ਨੂੰ ਆਪਣੀ ਸੋਚ ਤੇ ਆਦਤਾਂ ਵਿਚ ਸੁਧਾਰ ਕਰਨਾ ਪਵੇਗਾ | ਅੰਤ ਵਿਚ ਭੰਗੜਾ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਮਾਸਟਰ ਹਰਜਿੰਦਰ ਸਿੰਘ ਹਰੀਨੌ ਕੌਮੀ ਪ੍ਰਧਾਨ ਬੀ.ਕੇ.ਯੂ ਫ਼ਤਹਿ, ਅਨੰਤਦੀਪ ਸਿੰਘ ਰੋਮਾ ਬਰਾੜ, ਨਰਿੰਦਰਪਾਲ ਸਿੰਘ ਨਿੰਦਾ, ਪਰਮਿੰਦਰ ਸਿੰਘ ਰਾਮਗੜ੍ਹੀਆ, ਗੁਰਚਰਨ ਸਿੰਘ ਚੰਨੀ, ਮਾਸਟਰ ਸੋਮਇੰਦਰ ਸੁਨਾਮੀ, ਪਵਨ ਧੀਂਗੜਾ, ਰਾਜਵਿੰਦਰ ਸਿੰਘ ਰਾਜਾ, ਸੁਰਿੰਦਰ ਅਰੋੜਾ, ਪੱਪਾ ਮਲਹੋਤਰਾ, ਅਵਤਾਰ ਸਿੰਘ ਮੱਕੜ, ਜਸਪਾਲ ਸਿੰਘ ਲਾਟਾ, ਅਮਰਦੀਪ ਸਿੰਘ ਸੋਨੂੰ ਆਦਿ ਹਾਜ਼ਰ ਸਨ |