08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੀਨੀਅਰ ਅਕਾਲੀ ਆਗੂ ਇੰਦਰਜੀਤ ਸ਼ਰਮਾ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 09-04-2026
ਜੈਤੋ, 8 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸੀਨੀਅਰ ਅਕਾਲੀ ਆਗੂ ਤੇ ਸਮਾਜ ਸੇਵੀ ਇੰਦਰਜੀਤ ਸ਼ਰਮਾ ਦੇ ਦਿਹਾਂਤ ਨਾਲ ਇਲਾਕੇ 'ਚ ਗਹਿਰਾ ਸੋਗ ਪੈਦਾ ਹੋ ਗਿਆ ਹੈ | ਉਨ੍ਹਾਂ ਦੀ ਮੌਤ 'ਤੇ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇੰਦਰਜੀਤ ਸ਼ਰਮਾ ਨੂੰ ਇਕ ਸਾਦਗੀ ਪਸੰਦ ਤੇ ਲੋਕ ਹਿੱਤ ਵਿਚ ਕੰਮ ਕਰਨ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਸੀ | ਉਨ੍ਹਾਂ ਹਮੇਸ਼ਾਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਯਤਨ ਕੀਤੇ ਤੇ ਆਪਣੇ ਵਿਵਹਾਰ ਨਾਲ ਲੋਕਾਂ 'ਚ ਵੱਖਰੀ ਪਛਾਣ ਬਣਾਈ | ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕਈ ਸੀਨੀਅਰ ਆਗੂਆਂ ਨੇ ਕਿਹਾ ਕਿ ਇੰਦਰਜੀਤ ਸ਼ਰਮਾ ਦੀ ਮੌਤ ਪਾਰਟੀ ਅਤੇ ਇਲਾਕੇ ਲਈ ਵੱਡੀ ਘਾਟ ਹੈ | ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਦੁੱਖ ਦੀ ਘੜੀ 'ਚ ਰਿਸ਼ੀ ਰਾਮ ਜੀ ਜਲਾਲਵਾਲੇ, ਮਹੰਤ ਕਮਲ ਦਾਸ ਡੇਰਾ ਬਾਬਾ ਮੋਹਨ ਦਾਸ ਜੀ ਅਤੇ ਸੰਤ ਸੱਤ ਮੁਨੀ ਡੇਰਾ ਭਾਈ ਭਗਤੂ, ਭਗਤੂਆਣਾ, ਮਨਤਾਰ ਸਿੰਘ ਸਾਬਕਾ ਵਿਧਾਇਕ, ਸੂਬਾ ਸਿੰਘ ਬਾਦਲ, ਵਿਧਾਇਕ ਅਮੋਲਕ ਸਿੰਘ, ਅਜੈਪਾਲ ਸੰਧੂ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਸਿਰਮਨ ਮਲੋਹਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਡਾ. ਮਨਦੀਪ ਕੌਰ ਏ.ਡੀ.ਸੀ., ਸੁਰਿੰਦਰਪਾਲ ਸਿੰਘ ਔਲਖ, ਬੀ.ਜੇ.ਪੀ. ਆਗੂ ਪਿ੍ਤਪਾਲ ਸ਼ਰਮਾ, ਗੁਰਚੇਤ ਸਿੰਘ ਢਿੱਲੋਂ, ਧਰਮਿੰਦਰ ਵਿੱਕੀ ਸ਼ਰਮਾ, ਪਵਨ ਗੋਇਲ, ਦਰਸ਼ਨ ਸਿੰਘ ਢਿੱਲਵਾਂ, ਨਵਤੇਜ ਸਿੰਘ ਕਾਉਣੀ, ਡੀ.ਐਸ.ਪੀ. ਜੈਤੋ ਇਕਬਾਲ ਸਿੰਘ ਸੰਧੂ, ਐਸ.ਐਚ.ਓ. ਜੈਤੋ ਨਵਪ੍ਰੀਤ ਸਿੰਘ, ਕੁਲਬੀਰ ਸਿੰਘ ਮੱਤਾ, ਹਰਚਰਨ ਸਿੰਘ ਬਾਠ ਕਰੀਰਵਾਲੀ, ਰਾਜਪਾਲ ਸਿੰਘ ਡੇਲਿਆਂਵਾਲੀ, ਤਰਲੋਚਨ ਸਿੰਘ ਦੁਲੱਟ, ਅਕਾਲਜੋਤ ਸਿੰਘ ਰਿੱਕਾ, ਸਿਕੰਦਰ ਸਿੰਘ ਰਾਮੇਆਣਾ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਗੁਰਮੀਤ ਸਿੰਘ ਬਰਾੜ ਜੈਤੋ, ਸੁਖਵੀਰ ਸਿੰਘ ਡੀ.ਪੀ., ਪਰਮਪਾਲ ਸਿੰਘ ਝੱਖੜਵਾਲਾ, ਜਸਵੰਤ ਸਿੰਘ ਬਰਾੜ ਜੈਤੋ, ਹਰਬੰਸ ਸਿੰਘ ਜੈਤੋ, ਸੁਰਜੀਤ ਸਿੰਘ ਅਰੋੜਾ, ਵੀਰਪਾਲ ਸ਼ਰਮਾ, ਲਖਵੀਰ ਸਿੰਘ ਚੰਦਭਾਨ, ਗੁਰਦੀਪ ਸ਼ਰਮਾ ਚੈਨਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਸੁਖਜਿੰਦਰ ਸਿੰਘ ਧਾਲੀਵਾਲ, ਹਰਮਨਪ੍ਰੀਤ ਸਿੰਘ ਬਾਸੀ, ਡਾ. ਰਮਨਦੀਪ ਸਿੰਘ, ਇੰਦਰਜੀਤ ਸਿੰਘ ਭੋਲਾ ਸਰਪੰਚ ਝਬੇਲਵਾਲੀ, ਠਾਕੁਰ ਦਾਸ, ਅਸ਼ੋਕ ਸ਼ਰਮਾ, ਗਿਰਧਾਰੀ ਸ਼ਰਮਾ, ਡਾ. ਚੇਤਨ ਸ਼ਰਮਾ, ਅਜੈਬ ਸਿੰਘ ਹਮੀਰਗੜ੍ਹ, ਓਪਿੰਦਰ ਸ਼ਰਮਾ ਆਦਿ ਵਲੋਂ ਭਰਾ ਰਣਜੀਤ ਕਾਕਾ ਸ਼ਰਮਾ, ਕੁਲਬੀਰ ਚੰਦ ਸ਼ਰਮਾ (ਪੀ.ਪੀ.) ਅਤੇ ਪੁੱਤਰ ਸੰਦੀਪ ਗੋਪੀ ਸ਼ਰਮਾ (ਸ਼ਰਮਾ ਸਪੇਅਰ ਪਾਰਟਸ ਜੈਤੋ), ਦੇਵਿੰਦਰ ਗੋਰਾ ਸ਼ਰਮਾ ਅਤੇ ਸੋਮਨ ਸ਼ਰਮਾ ਕੈਨੇਡਾ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਝੋਟੀਵਾਲਾ ਨੂੰ ਸਦਮਾ- ਭਰਾ ਦਾ ਦਿਹਾਂਤ ਅਗਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਸੰਗੀਤਕ ਸਮਾਗਮ ਕਰਵਾਇਆ
Ad Position 24