ਗਿੱਦੜਬਾਹਾ, 8 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਸਰਬਜੀਤ ਸਿੰਘ ਨੂੰ ਭਾਰੂ ਚੌਂਕ ਵਿਖੇ ਇਤਲਾਹ ਮਿਲੀ ਕਿ ਬਲਵਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਗੌਂਦਾ ਸਿੰਘ ਵਾਸੀ ਪਿੰਡ ਕੁਰਾਈਵਾਲਾ ਬਾਹਰੋਂ ਨਾਜਾਇਜ਼ ਸ਼ਰਾਬ ਲਿਆ ਕੇ ਦਾਣਾ ਮੰਡੀ ਗਿੱਦੜਬਾਹਾ ਦੇ ਸ਼ੈਡਾਂ ਹੇਠ ਵੇਚਦਾ ਹੈ, ਜੋ ਅੱਜ ਵੀ ਦਾਣਾ ਮੰਡੀ ਗਿੱਦੜਬਾਹਾ ਦੇ ਸ਼ੈਡ ਹੇਠ ਪਲਾਸਟਿਕ ਦੀ ਕੈਨੀ ਵਿਚ ਨਾਜਾਇਜ਼ ਸ਼ਰਾਬ ਵੇਚ ਰਿਹਾ ਹੈ | ਉਕਤ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਕਤ ਬਲਵਿੰਦਰ ਸਿੰਘ ਪਾਸੋਂ 7 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਦੇ ਹੋਏ ਉਸ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਉਸ ਨੂੰ ਬਰਜਨਾਮਤ ਰਿਹਾਅ ਕਰ ਦਿੱਤਾ ਹੈ |