08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 09-04-2026
ਲੰਬੀ, 8 ਅਪ੍ਰੈਲ (ਮੇਵਾ ਸਿੰਘ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਿੰਡ ਅਬੁੱਲਖੁਰਾਣਾ ਵਿਚ ਅੱਜ ਉਨ੍ਹਾਂ ਘਰਾਂ ਵਿਚ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਗਏ, ਜਿਨ੍ਹਾਂ ਦੇ ਪਰਿਵਾਰ ਵਿਚੋਂ ਪਿਛਲੇ ਸਮੇਂ ਦੌਰਾਨ ਪਰਿਵਾਰਕ ਮੈਂਬਰ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਸਵ. ਮੰਗਾ ਸਿੰਘ ਪੁੱਤਰ ਸਵ. ਜੰਗ ਸਿੰਘ ਨੰਬਰਦਾਰ ਦੇ ਪਰਿਵਾਰਕ ਮੈਂਬਰ ਹਰਜਿੰਦਰ ਕੌਰ, ਅਰਸ਼ਦੀਪ ਸਿੰਘ ਤੇ ਲਾਲ ਸਿੰਘ ਨਾਲ ਦੁੱਖ ਸਾਂਝਾ ਕੀਤਾ | ਇਸ ਦੇ ਨਾਲ ਹੀ ਸਵ. ਮਲਕੀਤ ਸਿੰਘ ਸਪੁੱਤਰ ਸ਼ਮਸ਼ੇਰ ਸਿੰਘ, ਸਵ. ਦਰਸ਼ਨ ਸਿੰਘ ਪੁੱਤਰ ਸਵ. ਬਚਨ ਸਿੰਘ, ਸਵ. ਵੀਰਪਾਲ ਕੌਰ ਪਤਨੀ ਸਵ. ਪਰਮਜੀਤ ਸਿੰਘ ਪੰਮਾ ਦੇ ਘਰ ਪਹੁੰਚ ਕੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜਿਤਾਈ | ਇਸ ਤੋਂ ਬਾਅਦ ਕੈਬਨਿਟ ਮੰਤਰੀ ਵਲੋਂ ਪਿੰਡ ਅਬੁੱਲਖੁਰਾਣਾ ਵਿਚ ਬਣ ਰਹੇ ਹੈਲਥ ਵੈਲਨੈੱਸ ਸੈਂਟਰ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਪੰਚਾਇਤ ਘਰ ਬਣਾਉਣ ਵਾਸਤੇ ਜਗ੍ਹਾ ਦੇਖੀ | ਇਸ ਮੌਕੇ ਜਸਕਰਨ ਸਿੰਘ ਜੱਸਾ ਸਾਬਕਾ ਸਰਪੰਚ, ਗੁਰਦੀਪ ਸਿੰਘ, ਸੁਖਪ੍ਰੀਤ ਕੌਰ ਬਲਾਕ ਸੰਮਤੀ ਮੈਂਬਰ, ਗੁਰਪਿੰਦਰ ਸਿੰਘ ਪੋਪੀ ਬਰਾੜ, ਕੰਵਰਪਾਲ ਸਿੰਘ, ਅਜੇ ਗਰਗ, ਜਸਵਿੰਦਰ ਰਿੰਕਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਹਨੂੰਮਾਨ ਚਾਲੀਸਾ ਦੇ ਸਮੂਹਿਕ ਪਾਠ ਸ਼ੁਰੂ ਅਗਲੀ ਖ਼ਬਰ ਪਿੰਡ ਹੁਸਨਰ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ
Ad Position 24