ਗਿੱਦੜਬਾਹਾ, 8 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਦੇ ਮੁਹੱਲਾ ਰੂਪ ਨਗਰ ਵਿਖੇ ਸਥਿਤ ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਨੂੰਮਾਨ ਚਾਲੀਸਾ ਦੇ ਸਮੂਹਿਕ ਪਾਠ ਸ਼ੁਰੂ ਕੀਤੇ ਗਏ ਹਨ | ਮੰਦਰ ਕਮੇਟੀ ਦੇ ਪ੍ਰਧਾਨ ਡਾ. ਅਨੀਲ ਗਰਗ ਨੇ ਦੱਸਿਆ ਕਿ ਸ਼ਹਿਰ ਦੀ ਸੁੱਖ-ਸ਼ਾਂਤੀ ਤੇ ਲੋਕਾਂ 'ਚ ਅਧਿਆਤਮਿਕ ਭਾਵਨਾ ਵਧਾਉਣ ਦੇ ਮਕਸਦ ਨਾਲ ਹਰ ਮੰਗਲਵਾਰ ਨੂੰ ਰਾਤ 8.15 ਵਜੇ ਹਨੂੰਮਾਨ ਚਾਲੀਸਾ ਦੇ ਸਮੂਹਿਕ ਪਾਠ ਕੀਤੇ ਜਾਣਗੇ | ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਸੁਸ਼ੀਲ ਸ਼ਰਮਾ ਵਲੋਂ ਹਨੂੰਮਾਨ ਚਾਲੀਸਾ ਦੇ ਪਾਠਾਂ ਦੀ ਮਹੱਤਤਾ ਦੱਸੀ | ਇਸ ਮੌਕੇ ਸ਼ਰਧਾਲੂਆਂ ਵਿਚ ਪ੍ਰਸ਼ਾਦ ਵੀ ਵੰਡਿਆ ਗਿਆ | ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਸੁਸ਼ੀਲ ਸ਼ਰਮਾ, ਪ੍ਰਧਾਨ ਡਾ. ਅਨਿਲ ਗਰਗ, ਦੇਵੀ ਦਿਆਲ ਮਿੱਤਲ, ਵਿਸ਼ਨੂ ਵਤਰਾਣਾ, ਰਾਮਪਾਲ ਸਿੰਗਲਾ, ਮੁਕੇਸ਼ ਗਰਗ ਸ਼ਮੀ ਬੁੱਟਰ, ਪੁਨੀਤ ਕਟਾਰੀਆ, ਮੋਹਿਤ ਗਿਲਹੋਤਰਾ, ਪੁਨੀਤ ਗਰਗ, ਸੰਦੀਪ ਤਾਇਲ, ਹਰਦੇਵ ਗਰਗ, ਮਹਿੰਦਰ ਸਿੰਗਲਾ, ਮੁਨੀਸ਼ ਬਾਂਸਲ, ਹੈਪੀ ਬਾਂਸਲ, ਓਮੀ ਯਾਦਵ, ਸੁਰਿੰਦਰ ਬਾਂਸਲ, ਨਰੇਸ਼ ਕਟਾਰੀਆ, ਵਿਜੇ ਸਿੰਗਲਾ, ਭੀਮ ਸ਼ਰਮਾ ਅਤੇ ਨਰਿੰਦਰ ਧੀਂਗੜਾ ਆਦਿ ਹਾਜ਼ਰ ਸਨ |