08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਫ਼ਾਜ਼ਿਲਕਾ ਤੋਂ ਵਾਇਆ ਮੁਕਤਸਰ ਦਿੱਲੀ ਲਈ ਸੁਪਰ ਫਾਸਟ ਗੱਡੀ ਸ਼ੁਰੂ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 09-04-2026
ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ (ਹਰਮਹਿੰਦਰ ਪਾਲ)-ਨਾਥਰਨ ਰੇਲਵੇ ਪੈਸੰਜਰ ਸੰਮਤੀ ਦੇ ਸਰਪ੍ਰਸਤ ਜਸਵੰਤ ਸਿੰਘ ਬਰਾੜ ਭਾਗਸਰ ਨੇ ਭਾਰਤੀ ਰੇਲਵੇ ਤੋਂ ਮੁਕਤਸਰ ਰੇਲਵੇ ਸਟੇਸ਼ਨ ਸੰਬੰਧੀ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰੀਆਂ ਕਰਨ ਲਈ ਮੰਗ ਪੱਤਰ ਲਿਖਿਆ | ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਫ਼ਾਜ਼ਿਲਕਾ ਵਿਖੇ ਖ਼ਤਮ ਕੀਤੀ ਵਾਸ਼ਿੰਗ ਲਾਇਨ ਨੂੰ ਫ਼ਿਰ ਤੋਂ ਬਣਾਇਆ ਜਾਵੇ, ਅਬੋਹਰ-ਫ਼ਾਜ਼ਿਲਕਾ ਰੇਲਵੇ ਸੈਕਸ਼ਨ 24 ਘੰਟੇ ਲਈ ਚਾਲੂ ਕੀਤਾ ਜਾਵੇ, ਫ਼ਿਰੋਜ਼ਪੁਰ-ਨੰਦੇੜ ਸਾਹਿਬ ਰੇਲਵੇ ਟਰੇਨ ਵਾਇਆ ਗੁਰੂਹਰਸਹਾਏ-ਫ਼ਾਜ਼ਿਲਕਾ-ਮੁਕਤਸਰ ਕੀਤੀ ਜਾਵੇ, ਗੰਗਾਨਗਰ-ਨੰਦੇੜ ਸਾਹਿਬ ਤੋਂ ਚੱਲਦੀ ਟਰੇਨ ਨੂੰ ਵਾਇਆ ਫ਼ਾਜ਼ਿਲਕਾ ਮੁਕਤਸਰ ਕੀਤਾ ਜਾਵੇ, ਫ਼ਾਜ਼ਿਲਕਾ ਤੋਂ ਹਰਿਦੁਆਰ ਰਾਤ ਸਮੇਂ ਨਵੀਂ ਟਰੇਨ ਚਲਾਈ ਜਾਵੇ, ਫ਼ਾਜ਼ਿਲਕਾ ਤੋਂ ਮੁਕਤਸਰ ਨਵੀਂ ਦਿੱਲੀ ਨਵੀਂ ਤੇਜ਼ ਰਫ਼ਤਾਰ ਟਰੇਨ ਚਾਲੂ ਕੀਤੀ ਜਾਵੇ, ਮੁਕਤਸਰ ਸਟੇਸ਼ਨ 'ਤੇ ਪਾਰਸਲ ਸਹੂਲਤ ਸ਼ੁਰੂ ਕੀਤੀ ਜਾਵੇ ਅਤੇ ਦਿੱਲੀ ਦੀ ਟਰੇਨ ਦੇ ਰੁਕਣ ਦਾ ਸਮਾਂ 5 ਮਿੰਟ ਕੀਤਾ ਜਾਵੇ, ਨਵੀਂ ਸ਼ਟਲ ਟਰੇਨ ਬਠਿੰਡਾ ਤੋਂ ਵਾਇਆ ਮੁਕਤਸਰ ਫ਼ਾਜ਼ਿਲਕਾ ਤੱਕ ਸ਼ਾਮ ਦੇ ਸਮੇਂ ਚਲਾਈ ਜਾਵੇ, ਮੁਕਤਸਰ ਰੇਲਵੇ ਸਟੇਸ਼ਨ ਦਾ ਨਾਂਅ ਰਿਕਾਰਡ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਲਿਖਿਆ ਜਾਵੇ,
ਮੁਕਤਸਰ ਵਿਖੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਮੌਕਾ ਦੇਖ ਕੇ ਮਨਜ਼ੂਰ ਕੀਤੇ ਬੂੜਾ ਗੁੱਜਰ ਰੋਡ ਫਾਟਕ ਨੰਬਰ 29 ਅਤੇ ਜਲਾਲਾਬਾਦ ਰੋਡ ਫਾਟਕ ਨੰਬਰ 30 ਏ (ਕੋਟਕਪੂਰਾ ਫ਼ਾਜ਼ਿਲਕਾ ਸੈਕਸ਼ਨ) 'ਤੇ ਯੂ ਸ਼ੇਪ ਦੇ ਅੰਡਰਬਿ੍ਜ ਰੇਲਵੇ ਦੀ ਜਗ੍ਹਾ 'ਚ ਉਸਾਰੇ ਜਾਣ, ਜਲਾਲਾਬਾਦ ਰੋਡ 'ਤੇ ਪੈਦਲ ਰਾਸਤਾ ਦਿੱਤਾ ਜਾਵੇ ਅਤੇ ਰੁਕਾਵਟ ਵਾਲੀ ਕੰਧ ਹਟਾਈ ਜਾਵੇ, ਮੁਕਤਸਰ ਰੇਲਵੇ ਸਟੇਸ਼ਨ 'ਤੇ ਟਿਕਟ ਖਿੜਕੀ ਨੰਬਰ 2 'ਤੇ ਸ਼ਹਿਰ ਤੇ ਆਬਾਦੀ ਤੋਂ ਪਹੁੰਚਣ ਲਈ ਕੋਈ ਗੇਟ ਨਹੀਂ ਹੈ | ਮੁੱਖ ਅਬਾਦੀ ਵਲੋਂ ਗੌਡੀਆ ਪ੍ਰੈੱਸ ਤੇ ਗਾਂਧੀ ਨਗਰ ਦੇ ਦੋ ਐਂਟਰੀ ਗੇਟ ਚਾਲੂ ਕੀਤੇ ਜਾਣ, ਪਿੰਡਾਂ ਦੇ ਸਾਰੇ ਸਟੇਸ਼ਨ ਦੇ ਪਲੇਟ ਫਾਰਮ ਉਚੇ ਕੀਤੇ ਜਾਣ ਅਤੇ ਗੱਡੀ ਦਾ ਠਹਿਰਾਓ 2 ਮਿੰਟ ਕੀਤਾ ਜਾਵੇ, ਮੁਕਤਸਰ ਕੋਟਕਪੂਰਾ ਸੈਕਸ਼ਨ 'ਤੇ ਰੇਲਵੇ ਸਟੇਸ਼ਨ ਝਬੇਲਵਾਲੀ ਦਾ ਪਲੇਟਫਾਰਮ ਉਚਾ ਕਰਕੇ ਬਣਾਇਆ ਜਾਵੇ | ਪਿੰਡ ਚੜੇਵਾਨ ਦੇ ਕਿਸਾਨਾਂ ਦੀ ਰਸਤੇ ਦੀ ਸਹੂਲਤ ਬਹਾਲ ਕੀਤੀ ਜਾਵੇ | ਗੌਰਖਪੁਰ ਤੋਂ ਬਠਿੰਡਾ ਟਰੇਨ ਨੰਬਰ 12555 ਅਤੇ ਟਰੇਨ ਨੰਬਰ 15743 ਜੋ ਬਠਿੰਡਾ ਵਿਖੇ 5 ਘੰਟਿਆਂ ਤੋਂ ਵੱਧ ਖੜ੍ਹੀਆਂ ਰਹਿੰਦੀਆਂ ਹਨ, ਨੂੰ ਬਠਿੰਡਾ ਤੋਂ ਮੁਕਤਸਰ ਫ਼ਾਜ਼ਿਲਕਾ ਤੱਕ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪ੍ਰੇਟਰ ਐਸੋਸੀਏਸ਼ਨ ਵਲੋਂ ਧਰਨਾ 11 ਨੂੰ ਅਗਲੀ ਖ਼ਬਰ ਇੱਛਾ ਪੂਰਨ ਸ੍ਰੀ ਰਾਮ ਮੰਦਰ ਵਿਖੇ ਹਨੂੰਮਾਨ ਚਾਲੀਸਾ ਦੇ ਸਮੂਹਿਕ ਪਾਠ ਸ਼ੁਰੂ
Ad Position 24