08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਲੋਕ ਮੋਰਚਾ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-04-2026
ਮਲੋਟ, 8 ਅਪ੍ਰੈਲ (ਅਜਮੇਰ ਸਿੰਘ ਬਰਾੜ)-ਲੋਕ ਮੋਰਚਾ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਮਲੋਟ ਦਾਣਾ ਮੰਡੀ ਵਾਟਰ ਵਰਕਸ ਵਿਖੇ ਹੋਈ, ਜਿਸ ਵਿਚ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ | ਲੋਕ ਮੋਰਚਾ ਦੇ ਸੂਬਾਈ ਆਗੂ ਗੁਰਦੀਪ ਸਿੰਘ ਖੁੱਡੀਆਂ ਨੇ ਵਰਕਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਕਿ 8 ਅਪ੍ਰੈਲ 1929 ਨੂੰ ਸ. ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਅਸੈਂਬਲੀ 'ਚ ਖ਼ਾਲੀ ਬੈਂਚਾਂ 'ਤੇ ਬੰਬ ਸੁੱਟਣ ਤੋਂ ਬਾਅਦ ਵੰਡੇ ਪਰਚਿਆਂ ਵਿਚ ਕਿਹਾ ਸੀ ਕਿ ਅੰਗਰੇਜ਼ ਸਰਕਾਰ ਸਾਡੇ 'ਤੇ ਪਬਲਿਕ ਸੇਫ਼ਟੀ ਬਿੱਲ, ਟਰੇਡ ਡਿਸਪਿਊਟ ਬਿੱਲ ਤੇ ਆਉਣ ਵਾਲੇ ਸਮੇਂ 'ਚ ਪ੍ਰੈਸ ਸਡੀਸ਼ਨ ਬਿੱਲ ਵਰਗੇ ਕਾਲੇ ਕਾਨੂੰਨ ਮੜਨਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ | 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਰੋਲਟ ਐਕਟ ਦਾ ਵਿਰੋਧ ਕਰਦੇ ਸੈਂਕੜੇ ਲੋਕਾਂ ਨੂੰ ਗੋਲੀਆਂ ਦਾ ਮੀਂਹ ਵਰ੍ਹਾ ਕੇ ਸਦਾ ਦੀ ਨੀਂਦ ਸਵਾ ਦਿੱਤਾ ਸੀ | ਪਰ 15 ਅਗਸਤ 1947 ਤੋਂ ਬਾਅਦ ਵੀ ਭਾਰਤੀ ਹਾਕਮਾਂ ਨੇ ਅਨੇਕਾਂ ਕਾਲੇ ਕਾਨੂੰਨ ਬਣਾਏ ਹਨ |
ਆਗੂਆਂ ਨੇ ਕਿਹਾ ਕਿ ਇੱਥੇ ਕਾਨੂੰਨ ਦੇ ਰਾਜ, ਕਾਨੂੰਨ ਦੀ ਨਿਰਪੱਖਤਾ ਤੇ ਨਿਰਲੇਪਤਾ ਦੇ ਐਲਾਨ ਲੋਕਾਂ ਨਾਲ ਖੇਡੇ ਜਾ ਰਹੇ ਇਕ ਫਰੇਬ ਤੋਂ ਸਵਾਏ ਕੁਝ ਨਹੀਂ | ਬੁਲਾਰਿਆਂ ਨੇ ਕਿਹਾ ਕਿ ਅਸਲ 'ਚ ਸਮੁੱਚੀ ਕਾਨੂੰਨ ਪ੍ਰਣਾਲੀ ਦਾ ਸੁਭਾਅ ਤੇ ਖਾਸਾ ਹੀ ਲੋਕ ਵਿਰੋਧੀ ਹੈ | ਪੈਟਰੋਲੀਅਮ ਪਦਾਰਥਾਂ ਤੇ ਐੱਲ.ਪੀ.ਜੀ. ਗੈਸ ਬਾਰੇ ਚਰਚਾ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਭਾਰਤ ਕੋਲ ਐੱਲ.ਪੀ.ਜੀ. ਗੈਸ ਦੀ ਸੰਭਾਲ ਲਈ 2 ਵੱਡੇ ਅੰਡਰਗਰਾਊਾਡ ਸਟੋਰ ਬੰਗਲੌਰ ਤੇ ਵਿਸ਼ਾਖਾਪਟਨਮ ਵਿਚ ਹਨ ਤੇ ਇਨ੍ਹਾਂ ਦੀ ਸਮਰੱਥਾ 1.4 ਲੱਖ ਟਨ ਹੈ, ਜਦਕਿ ਰੋਜ਼ਾਨਾ ਖ਼ਪਤ 80 ਹਜਾਰ ਟਨ ਹੈ, ਜਿਸ 'ਚੋਂ 85 ਫ਼ੀਸਦੀ ਵਰਤੋਂ ਘਰਾਂ 'ਚ ਹੁੰਦੀ ਹੈ | ਆਗੂਆਂ ਨੇ ਕਿਹਾ ਕਿ ਮੁਲਕ 'ਚ 33 ਕਰੋੜ ਘਰੇਲੂ ਗੈਸ ਕੁਨੈਕਸ਼ਨ ਹਨ ਤੇ ਸਰਕਾਰ ਦੀ ਸਟੋਰੇਜ ਸਮਰੱਥਾ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੈ | ਲੋਕ ਮੋਰਚਾ ਨੇ ਇਕ ਮਤੇ ਰਾਹੀਂ ਕਿਸਾਨਾਂ ਦੀਆਂ ਫ਼ਸਲਾਂ ਦੀ ਗੜੇ੍ਹਮਾਰੀ ਕਰਕੇ ਹੋਈ ਤਬਾਹੀ ਲਈ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਜਲਦੀ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਾਮਲਾ ਲੰਬੇ ਸਮੇਂ ਤੋਂ ਮਾੜੀਆਂ ਸੜਕਾਂ ਦਾ ਨਰਕ ਭੋਗਦੇ ਲੋਕਾਂ ਦਾ<br> ਕੇਂਦਰੀ ਸੜਕ ਮੰਤਰੀ ਤੇ ਨੈਸ਼ਨਲ ਹਾਈਵੇ ਦੇ ਚੇਅ... ਅਗਲੀ ਖ਼ਬਰ ਅਫੀਮ ਸਣੇ ਇਕ ਕਾਬੂ, ਮਾਮਲਾ ਦਰਜ
Ad Position 24