ਮਲੋਟ, 18 ਅਪ੍ਰੈਲ (ਪਾਟਿਲ)-ਮਲੋਟ ਦੇ ਛਾਬੜਾ ਪਰਿਵਾਰ ਦੇ ਮੈਂਬਰ ਚੰਚਲ ਛਾਬੜਾ ਦੀਆਂ ਆਖ਼ਰੀ ਰਸਮਾਂ ਦੇ ਮੌਕੇ 'ਤੇ ਪਰਿਵਾਰ ਵਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਰਕਾਰੀ ਹਸਪਤਾਲ ਮਲੋਟ ਵਿਖੇ ਟੀ.ਬੀ. ਦੀ ਬਿਮਾਰੀ ਤੋਂ ਗ੍ਰਸਤ ਮਰੀਜ਼ਾਂ ਵਾਸਤੇ ਰਾਸ਼ਨ ਕਿੱਟਾਂ ਅਤੇ ਪੱਖੇ ਭੇਂਟ ਕੀਤੇ ਗਏ | ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਦੇ ਰਿਟਾ. ਸੀਨੀਅਰ ਮੈਨੇਜਰ ਪਿ੍ਥਵੀ ਨਾਥ ਛਾਬੜਾ ਦੀ ਧਰਮਪਤਨੀ ਚੰਚਲ ਛਾਬੜਾ ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸਨ, ਦੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਪਤੀ ਪਿ੍ਥਵੀ ਨਾਥ ਛਾਬੜਾ, ਬੇਟਾ ਦੀਪਕ ਛਾਬੜਾ, ਬੇਟੀਆਂ ਮੋਨਿਕਾ, ਆਸ਼ੂ ਸਿਡਾਨਾ ਅਤੇ ਪਾਇਲ ਛਾਬੜਾ ਵਲੋਂ ਇਹ ਸੇਵਾ ਨਿਭਾਈ ਗਈ | ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਰਜਿੰਦਰ ਕੁਮਾਰ ਵਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਕਾਰੀ ਹਸਪਤਾਲ ਦੇ ਸਿਸਟਰ ਰੇਨੂੰ ਅਤੇ ਹੈਲਥ ਵਰਕਰ ਨਰਿੰਦਰ ਕੁਮਾਰ ਹਾਜ਼ਰ ਸਨ |