08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਐਸ.ਈ. ਪਾਵਰਕਾਮ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 29-04-2026
ਫ਼ਰੀਦਕੋਟ, 28 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਦੀ ਅਗਵਾਈ 'ਚ ਨਿਗਰਾਨ ਇੰਜੀਨੀਅਰ (ਐਸ.ਈ) ਪੀ.ਐਸ.ਪੀ.ਸੀ.ਐਲ ਰਾਹੀਂ ਚੇਅਰਮੈਨ ਪੀ.ਐਸ.ਪੀ.ਸੀ.ਐਲ ਪਟਿਆਲਾ ਨੂੰ ਮੰਗ ਪੱਤਰ ਦੇ ਕੇ ਬਿਜਲੀ ਦੇ ਲੱਗ ਰਹੇ ਲੰਮੇਂ ਕੱਟਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਸੂਬੇ 'ਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਬਿਜਲੀ ਬੰਦ ਰਹਿਣ ਨਾਲ ਖੇਤੀ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ ਜਿਵੇਂ ਕਿ ਸਬਜ਼ੀਆਂ, ਗੰਨਾ, ਮੱਕੀ, ਹਰਾ ਚਾਰਾ ਤੇ ਹੋਰ ਸਾਉਣੀ ਦੀਆ ਬੀਜੀਆਂ ਜਾਣ ਵਾਲੀਆਂ ਫ਼ਸਲਾਂ 'ਚ ਸ਼ਾਮਿਲ ਹਨ | ਉਨ੍ਹਾਂ ਮੰਗ ਕੀਤੀ ਕਿ ਲੰਬੇ ਲੰਬੇ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਬੰਦ ਕਰਕੇ ਨਿਰਵਿਘਨ ਬਿਜਲੀ ਮਹੱਈਆ ਕਰਵਾਈ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਰੱਤੀਰੋੜੀ, ਰੇਸ਼ਮ ਸਿੰਘ ਪੱਖੀ ਖੁਰਦ ਸਕੱਤਰ ਜਨਰਲ ਜ਼ਿਲ੍ਹਾ, ਜਸਵੰਤ ਸਿੰਘ ਨੰਬਰਦਾਰ ਕੰਮੇਆਣਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ, ਨਛੱਤਰ ਸਿੰਘ ਕਿਲਾਂ ਨੌਂ ਵਿੱਤ ਸਕੱਤਰ, ਅਵਤਾਰ ਸਿੰਘ ਸੰਘਾਂ, ਜਸਵੀਰ ਸਿੰਘ ਗੋਲੇਵਾਲਾ ਜ਼ਿਲ੍ਹਾ ਆਗੂ, ਬਲਾਕ ਫ਼ਰਦੀਕੋਟ ਦੇ ਸਕੱਤਰ ਜਨਰਲ ਹਰਦੀਪ ਸਿੰਘ ਢੁੱਡੀ, ਬਲਕਰਨ ਸਿੰਘ ਰੱਤੀ ਰੋੜੀ ਪ੍ਰਧਾਨ ਬਲਾਕ ਕੋਟਕਪੂਰਾ, ਇੰਦਰਜੀਤ ਸਿੰਘ ਨੱਥਲਵਾਲਾ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਖੇਤਰਾਂ 'ਚ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਐਸ.ਈ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਮੀਟਿੰਗ
Ad Position 24