08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੇਂਡੂ ਖੇਤਰਾਂ 'ਚ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਐਸ.ਈ. ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 29-04-2026
ਫ਼ਰੀਦਕੋਟ, 28 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਰੀਦਕੋਟ ਅਤੇ ਮੋਗਾ ਵਲੋਂ ਨਿਗਰਾਨ ਇੰਜੀਨੀਅਰ (ਐਸ.ਈ) ਪੀਐਸਪੀਸੀਐਲ ਫ਼ਰੀਦਕੋਟ ਰਾਹੀਂ ਚੇਅਰਮੈਨ ਪੀਐਸਪੀਸੀਐਲ ਪਟਿਆਲਾ ਨੂੰ ਪੇਂਡੂ ਖੇਤਰਾਂ 'ਚ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ ਗਿਆ | ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਪੇਂਡੂ ਖੇਤਰਾਂ ਵਿਚ ਬਿਜਲੀ ਦੇ ਲੱਗਣ ਵਾਲੇ ਕੱਟਾਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਲਗਾਤਾਰ 24 ਘੰਟੇ ਬਿਜਲੀ ਸਪਲਾਈ ਨਿਰਵਘਨ ਯਕੀਨੀ ਬਣਾਈ ਜਾਵੇ, ਬਿਜਲੀ ਦੀ ਨਿਰਵਿਘਨ ਸਪਲਾਈ ਚਾਲੂ ਰੱਖਣ ਲਈ ਵਾਧੂ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਬਿਜਲੀ ਦੇ ਲੰਮੇਂ ਕੱਟਾਂ ਕਾਰਨ ਸਬਜ਼ੀਆਂ, ਹਰਾ ਚਾਰਾ ਤੇ ਸਾਉਣੀ ਦੀਆਂ ਹੋਰ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਲਈ ਖੇਤੀ ਮੋਟਰਾਂ ਚਲਾਉਣ ਲਈ ਰੋਜ਼ਾਨਾ ਦਿਨ ਸਮੇਂ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਬਿਜਲੀ ਸਪਲਾਈ ਦੌਰਾਨ ਕਿਸੇ ਵੀ ਕਿਸਮ ਦਾ ਨੁਕਸ ਪੈ ਜਾਣ ਦੀ ਸੂਰਤ ਵਿਚ ਤੁਰੰਤ ਮੁਰੰਮਤ ਕਰਵਾ ਕੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ | ਇਸ ਮੌਕੇ ਸ਼ਮਸ਼ੇਰ ਸਿੰਘ ਗਿੱਲ ਜਲਾਲੇਆਣਾ ਜ਼ਿਲ੍ਹਾ ਪ੍ਰਧਾਨ, ਨਿਰਮਲ ਸਿੰਘ ਮਾਣੂਕੇ ਮੋਗਾ, ਕੌਰ ਸਿੰਘ ਜਨਰਲ ਸੈਕਟਰੀ ਕੋਟਕਪੂਰਾ, ਜਗਦੀਪ ਸਿੰਘ ਜਨੇਰੀਆ ਜ਼ਿਲ੍ਹਾ ਜਨਰਲ ਸਕੱਤਰ, ਅਮਰ ਸਿੰਘ ਖਾਲਸਾ ਬਲਾਕ ਪ੍ਰਧਾਨ ਸਾਦਿਕ, ਗੁਰਸੇਵਕ ਸਿੰਘ ਸੀਨੀਅਰ ਮੀਤ ਪ੍ਰਧਾਨ ਕੋਟਕਪੂਰਾ, ਬਲਵਿੰਦਰ ਸਿੰਘ ਭਾਣਾ ਰਿਟਾਇਰਡ ਜੇ.ਈ ਕੋਟਕਪੂਰਾ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਬਲਾਕ ਸਕੱਤਰ, ਸ਼ਿੰਗਾਰ ਸਿੰਘ, ਸੁਰਜੀਤ ਸਿੰਘ ਵਾਂਦਰ ਜਟਾਣਾ, ਬਲਦੇਵ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 3 ਕਾਬੂ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਐਸ.ਈ. ਪਾਵਰਕਾਮ ਨੂੰ ਮੰਗ ਪੱਤਰ ਸੌਂਪਿਆ
Ad Position 24