08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੀ. ਐੱਚ. ਸੀ. ਆਲਮਵਾਲਾ ਵਿਖੇ ਆਸ਼ਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-04-2026
ਮਲੋਟ, 28 ਅਪ੍ਰੈਲ (ਪਾਟਿਲ)-ਐੱਸ.ਐੱਮ.ਓ. ਡਾ. ਸਿੰਪਲ ਕੁਮਾਰ ਦੀ ਅਗਵਾਈ ਵਿਚ ਅੱਜ ਸੀ.ਐੱਚ.ਸੀ. ਆਲਮਵਾਲਾ ਵਿਖੇ ਆਸ਼ਾ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਸਿੰਪਲ ਕੁਮਾਰ ਨੇ ਸਮੂਹ ਆਸ਼ਾ ਵਰਕਰਾਂ ਨੂੰ ਆਸ਼ਾ ਦਿਵਸ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਆਸ਼ਾ ਦਾ ਸਮਾਜ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖਣ 'ਚ ਮੁੱਖ ਯੋਗਦਾਨ ਹੈ | ਆਸ਼ਾ ਸਿਹਤ ਵਿਭਾਗ ਤੇ ਲੋਕਾਂ ਵਿਚ ਕੜੀ ਦਾ ਕੰਮ ਕਰਦੀਆਂ ਹਨ | ਆਸ਼ਾ ਜੱਚਾ ਬੱਚਾ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਖ਼ਾਸ ਡਿਊਟੀ ਨਿਭਾਉਂਦੀਆਂ ਹਨ | ਆਸ਼ਾ ਵਰਕਰ ਦੇ ਕੀਤੇ ਕੰਮਾਂ ਨਾਲ ਜਿੱਥੇ ਜੱਚਾ-ਬੱਚਾ ਮੌਤ ਵਿਚ ਬਹੁਤ ਸੁਧਾਰ ਹੋਇਆ ਹੈ, ਉਥੇ ਬੱਚਿਆਂ ਦਾ ਟੀਕਾਕਰਨ ਕਰਕੇ 11 ਮਾਰੂ ਬਿਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਰਿਹਾ ਹੈ | ਅੱਜ ਆਸ਼ਾ ਦਿਵਸ ਮੌਕੇ ਵਧੀਆ ਸਿਹਤ ਸੇਵਾਵਾਂ ਦੇਣ ਵਾਲੀਆਂ ਆਸ਼ਾ ਵਰਕਰਜ਼ ਕਰਮਜੀਤ ਕੌਰ, ਸ਼ੀਲਾ ਰਾਣੀ ਸਬ ਸੈਂਟਰ ਛਾਪਿਆਂਵਾਲੀ ਤੇ ਬਲਵਿੰਦਰ ਕੌਰ ਸਬ ਸੈਂਟਰ ਪਿੰਡ ਮਲੋਟ ਨੂੰ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਆਲਮਵਾਲਾ ਡਾ. ਸਿੰਪਲ ਕੁਮਾਰ ਵਲੋਂ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਡਾ. ਦੀਪਕ ਸਮਦਾਨੀ, ਚੀਫ਼ ਫਾਰਮਾਸਿਸਟ ਦੇਸਰਾਜ, ਫਾਰਮੇਸੀ ਅਫ਼ਸਰ ਪਰਮਪਾਲ ਸਿੰਘ, ਬਲਾਕ ਐਜੂਕੇਟਰ ਹਰਮਿੰਦਰ ਕੌਰ, ਬਲਾਕ ਅਕਾਊਾਟੈਂਟ ਮਨਪ੍ਰੀਤ ਕੌਰ, ਜਨਕਰਾਜ, ਗੁਰਦੇਵ ਸਿੰਘ ਅਤੇ ਫ਼ੀਲਡ ਸਟਾਫ਼ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਵਿਖੇ ਸਾਇੰਸ ਤੇ ਗਣਿਤ ਵਿਸ਼ੇ ਸੰਬੰਧੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਵਲੋਂ ਮਈ ਦਿਵਸ ਮਨਾਇਆ ਜਾਵੇਗਾ
Ad Position 24