ਸ੍ਰੀ ਮੁਕਤਸਰ ਸਾਹਿਬ, 28 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਦੇ ਬੌਧਿਕ ਤੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ 'ਤੇ ਅਨੇਕਾਂ ਗਤੀਵਿਧੀਆਂ, ਸੈਮੀਨਾਰ ਤੇ ਮੁਕਾਬਲੇ ਕਰਵਾਏ ਜਾਂਦੇ ਹਨ | ਇਸ ਸਿਲਸਿਲੇ ਤਹਿਤ ਵਿਦਿਆਰਥੀਆਂ 'ਚ ਸਾਇੰਸ ਤੇ ਗਣਿਤ ਵਿਸ਼ੇ ਸੰਬੰਧੀ ਰੁਚੀ ਪੈਦਾ ਕਰਨ ਲਈ ਵਿਸ਼ੇਸ਼ ਵਰਕਸ਼ਾਪ ਲਾਈ ਗਈ, ਜਿਸ 'ਚ ਵਿਸ਼ਿਆਂ ਦੇ ਮਾਹਿਰ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਭਰਪੂਰ ਪ੍ਰਯੋਗ ਕਰਵਾਏ | ਡਾ. ਜਸਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਸਿੱਖਿਆ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਨੈਸ਼ਨਲ ਐਵਾਰਡ ਨਾਲ ਮਾਣਯੋਗ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤਾ | ਸਕੂਲ ਪਹੁੰਚ ਕੇ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਦਿਲਚਸਪ ਪ੍ਰਯੋਗ ਕਰਵਾਏ | ਉਨ੍ਹਾਂ ਪ੍ਰਯੋਗਾਂ 'ਚ ਵਿਗਿਆਨ ਦੇ ਕਮਾਲ ਦੀ ਵਿਆਖਿਆ ਕੀਤੀ | ਅਨੇਕਾਂ ਹੋਰ ਪ੍ਰਯੋਗ ਕਰਕੇ ਵਿਗਿਆਨ ਨੂੰ ਤਰਕ ਦੇ ਆਧਾਰ 'ਤੇ ਸਮਝਾਇਆ | ਇਸੇ ਪ੍ਰਕਾਰ ਗਣਿਤ ਨੂੰ ਆਸਾਨ ਕਰ ਦੇਣ ਵਾਲੇ ਅਨੇਕਾਂ ਫ਼ਾਰਮੂਲੇ ਦੱਸੇ | ਪਿ੍ੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਬੱਚਿਆਂ ਦੀ ਸਮਝ 'ਚ ਵਾਧਾ ਕਰਦੀਆਂ ਹਨ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |