08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੁਨੀਲ ਜਾਖੜ ਕੇਂਦਰ ਸਰਕਾਰ ਤੋਂ ਪੰਜਾਬ ਦਾ 8700 ਕਰੋੜ ਆਰ.ਡੀ.ਐੱਫ਼. ਦਿਵਾਉਣ-ਖੁੱਡੀਆਂ

Ad Position 21
No active advertisement
ਅਜੀਤ ਡੈਸਕ 29-04-2026
ਮਲੋਟ, 28 ਅਪ੍ਰੈਲ (ਅਜਮੇਰ ਸਿੰਘ ਬਰਾੜ)-ਪੰਜਾਬ ਵਿਚ ਕਣਕ ਦੀ ਖ਼ਰੀਦ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ ਅਤੇ ਇਸ ਵਿਚ ਵਰਤੇ ਜਾ ਰਹੇ ਬਾਰਦਾਨੇ 'ਤੇ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਵਲੋਂ ਲਾਏ ਇਲਜ਼ਾਮ ਕਿ 28 ਰੁਪਏ ਵਾਲੀ ਬੋਰੀ 43 ਰੁਪਏ ਦੀ ਖ਼ਰੀਦੀ ਗਈ ਹੈ ਜਿਸ ਕਰਕੇ ਇਹ ਵੱਡਾ ਘਪਲਾ ਹੈ, ਦੇ ਜਵਾਬ ਵਿਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਕਥਿਤ ਘਪਲੇ ਸੰਬੰਧੀ ਕੇਂਦਰ ਨੂੰ ਚਿੱਠੀ ਲਿਖਣ ਦੀ ਬਜਾਏ, ਸੁਨੀਲ ਜਾਖੜ ਇਕ ਵਾਰੀ ਖ਼ੁਦ ਇਹ ਵੀ ਹੰਬਲਾ ਮਾਰਨ ਕੇ ਕੇਂਦਰ ਵਿਚੋਂ ਪੰਜਾਬ ਸਰਕਾਰ ਦਾ 8700 ਕਰੋੜ ਆਰ.ਡੀ.ਐੱਫ਼. (ਰੂਰਲ ਡਿਵੈਲਪਮੈਂਟ ਫ਼ੰਡ) ਜੋ ਰਾਸ਼ੀ ਜਮ੍ਹਾਂ ਪਈ ਹੈ, ਉਹ ਪੰਜਾਬ ਨੂੰ ਦਿਵਾਉਣ | ਖੇਤੀਬਾੜੀ ਮੰਤਰੀ ਅੱਜ ਪਿੰਡ ਡੱਬਵਾਲੀ ਮਲਕੋ ਕੀ ਵਿਖੇ ਖ਼ਾਲਿਆਂ ਦਾ ਉਦਘਾਟਨ ਕਰਨ ਮੌਕੇ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਬਾਰਦਾਨੇ ਸੰਬੰਧੀ ਰੇਟ ਘੱਟ-ਵੱਧ ਹੋਏ ਤਾਂ ਇਹ ਜਾਂਚ ਤਾਂ ਹੋ ਹੀ ਜਾਵੇਗੀ ਤੇ ਪਤਾ ਵੀ ਲੱਗ ਜਾਵੇਗਾ, ਪਰ ਕੇਂਦਰ ਵਿਚ ਸੁਨੀਲ ਜਾਖੜ ਦਾ ਦਾ ਚੰਗਾ ਰੁਤਬਾ ਹੈ ਤੇ ਉਹ ਪੰਜਾਬ ਪ੍ਰਤੀ ਮੋਹ ਵੀ ਚੰਗਾ ਦਿਖਾਉਂਦੇ ਹਨ, ਇਹ ਭਲਾ ਹੀ ਹੋਵੇਗਾ ਜੇਕਰ ਉਹ ਪੰਜਾਬ ਦਾ ਪੈਸਾ ਪੰਜਾਬ ਨੂੰ ਦਿਵਾ ਦੇਣ | ਉਨ੍ਹਾਂ ਕਿਹਾ ਕਿ ਯਕੀਨਨ ਇਸ ਨਾਲ ਪੰਜਾਬ ਤੇ ਖ਼ਾਸ ਤੌਰ 'ਤੇ ਪੇਂਡੂ ਖੇਤਰ ਵਿਚ ਵੱਡਾ ਵਿਕਾਸ ਹੋਵੇਗਾ | ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਵਿਚ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਅਤੇ ਰਾਜਪੁਰਾ ਰੇਲਵੇ ਟਰੈਕ 'ਤੇ ਹੋਏ ਧਮਾਕੇ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੰਜਾਬ ਦਾ ਮਨਿਸਟਰੀ ਵਿਭਾਗ ਪੂਰੀ ਚੌਕਸੀ ਰੱਖ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਜਲ ਸਪਲਾਈ ਪਾਈਪਾਂ ਪਾਉਣ ਮਗਰੋਂ ਗਲੀਆਂ ਨਾ ਠੀਕ ਕਰਨ ਕਰਕੇ ਲੋਕ ਪ੍ਰੇਸ਼ਾਨ-ਮਿੰਟੂ ਕੰਗ ਅਗਲੀ ਖ਼ਬਰ ਅਕਾਲ ਅਕੈਡਮੀ ਵਿਖੇ ਸਾਇੰਸ ਤੇ ਗਣਿਤ ਵਿਸ਼ੇ ਸੰਬੰਧੀ ਵਰਕਸ਼ਾਪ ਲਗਾਈ
Ad Position 24