ਰੁਪਾਣਾ, 28 ਅਪ੍ਰੈਲ (ਜਗਜੀਤ ਸਿੰਘ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਰੁਪਾਣਾ ਤੋਂ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ਗਈ | ਇਸ ਬੱਸ ਨੂੰ ਸਰਪੰਚ ਰਵਿੰਦਰ ਸਿੰਘ ਹੁੰਦਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਕ ਬਹੁਤ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਸਦਕਾ ਹੁਣ ਬਜ਼ੁਰਗਾਂ ਲਈ ਤੀਰਥ ਅਸਥਾਨਾਂ ਦੇ ਦਰਸ਼ਨ ਕਰਨਾ ਬੇਹੱਦ ਆਸਾਨ ਹੋ ਗਿਆ ਹੈ, ਜੋ ਕਿ ਪਹਿਲਾਂ ਕਈ ਕਾਰਨਾਂ ਕਰਕੇ ਸੰਭਵ ਨਹੀਂ ਸੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਅਜੈਬ ਸਿੰਘ, ਟੀਕੂ ਬਰਾੜ, ਸਰਪੰਚ ਪਿੱਪਲ ਸਿੰਘ, ਸਰਪੰਚ ਸਿਮਰਨ ਕੌਰ, ਪੰਚ ਜਵੰਦ ਸਿੰਘ ਖੋਸਾ, ਜਗਜੀਤ ਸਿੰਘ ਮਨੇਸ, ਪੰਚ ਸਵਰਨ ਸਿੰਘ, ਪੰਚ ਬਾਜ ਸਿੰਘ ਸੰਧੂ, ਵਕੀਲ ਬਾਹੀਆ, ਧੀਰਾ ਬਰਾੜ, ਗੁਰਦੇਵ ਸਿੰਘ ਭਾਊ, ਪੰਚ ਰਾਜਵਿੰਦਰ ਸਿੰਘ ਭੱਟੀ, ਪਰਮਜੀਤ ਸਿੰਘ, ਪਵਨ ਖੁਰਾਣਾ, ਗੁਰਮੀਤ ਸਿੰਘ ਪੰਚ, ਸਰਦੂਲ ਸਿੰਘ ਪੰਚ, ਸਾਹਿਬ ਸਿੰਘ, ਭੁਪਿੰਦਰ ਸਿੰਘ ਭੋਲਾ ਆਦਿ ਹਾਜ਼ਰ ਸਨ |