08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੜਕ ਹਾਦਸੇ 'ਚ ਟਰਾਲਾ ਡਰਾਈਵਰ ਦੀ ਮੌਤ

Ad Position 21
No active advertisement
ਅਜੀਤ ਡੈਸਕ 29-04-2026
ਕੋਟਕਪੂਰਾ, 28 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਕੋਲੋਂ ਲੰਘਦੇ ਸ਼ਾਹ ਰਾਹ ਨੰਬਰ 54 'ਤੇ ਦੋ ਟਰਾਲਿਆਂ ਦਰਮਿਆਨ ਅਚਾਨਕ ਹੋਈ ਟੱਕਰ ਵਿਚ ਇਕ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਛੈਲੂ ਰਾਮ ਵਾਸੀ ਬੀਕਾਨੇਰ (ਰਾਜਸਥਾਨ) ਵਜੋਂ ਹੋਈ ਹੈ | ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਟੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ | ਪੁਲਿਸ ਵਲੋਂ ਮਿ੍ਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਬਠਿੰਡਾ ਵਲੋਂ ਆ ਰਹੇ ਦੋ ਟਰਾਲੇ ਅੱਗੇ ਪਿੱਛੇ ਚੱਲ ਰਹੇ ਸਨ | ਪੁਲ਼ ਦੀ ਢਲਾਣ 'ਤੇ ਪਿੱਛੇ ਆ ਰਹੇ ਟਰਾਲੇ ਦੇ ਡਰਾਈਵਰ ਨੂੰ ਅਚਾਨਕ ਨੀਂਦ ਆ ਗਈ, ਜਿਸ ਦੇ ਚੱਲਦਿਆਂ ਉਹ ਵਾਹਨ ਤੋਂ ਸੰਤੁਲਨ ਖੋਹ ਬੈਠਾ ਅਤੇ ਅੱਗੇ ਜਾ ਰਹੇ ਟਰਾਲੇ ਨਾਲ ਜਾ ਟਕਰਾਇਆ | ਦੂਜੇ ਹਾਦਸਾਗ੍ਰਸਤ ਟਰਾਲੇ ਦੇ ਡਰਾਈਵਰ ਬੀਕਾ ਲਾਲ ਨੇ ਦੱਸਿਆ ਕਿ ਉਹ ਦੋਵੇਂ ਬੀਕਾਨੇਰ ਤੋਂ ਸਮਾਨ ਲੈ ਕੇ ਆ ਰਹੇ ਸਨ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਕੋਟਕਪੂਰਾ ਦੇ ਏਐਸਆਈ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਿ੍ਤਕ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਹੈ | ਉਪਰੰਤ ਅਗਲੀ ਵਿਭਾਗੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਗਰਮੀਂ ਦੇ ਪ੍ਰਕੋਪ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ ਅਗਲੀ ਖ਼ਬਰ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਪਿੰਡ ਰੁਪਾਣਾ ਤੋਂ ਬੱਸ ਰਵਾਨਾ
Ad Position 24