20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨੰਬਰਦਾਰ ਯੂਨੀਅਨ ਗਾਲਿਬ ਦੀ ਮੀਟਿੰਗ 'ਚ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ <br/>

Ad Position 21
No active advertisement
ਅਜੀਤ ਡੈਸਕ 05-05-2026
ਕੋਟਕਪੂਰਾ, 4 ਮਈ (ਮੇਘਰਾਜ)-ਅੱਜ ਨੰਬਰਦਾਰ ਯੂਨੀਅਨ ਗਾਲਿਬ ਦੀ ਮੀਟਿੰਗ ਸਥਾਨਕ ਮਿਉਂਸਪਲ ਪਾਰਕ ਵਿਖੇ ਪ੍ਰਧਾਨ ਬੂਟਾ ਸਿੰਘ ਢਿੱਲੋਂ ਢਾਬ ਗੁਰੂ ਕੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਮੇਤ ਅਹਿਮ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਤਹਿਸੀਲ 'ਚ ਬੈਠਣ ਲਈ ਕਮਰੇ ਦਾ ਪ੍ਰਬੰਧ ਕੀਤਾ ਜਾਵੇ, ਮਾਣਭੱਤੇ ਵਧਾਇਆ ਜਾਵੇ ਅਤੇ ਕਿਸੇ ਨੰਬਰਦਾਰ ਦੀ ਮੌਤ ਉਪਰੰਤ ਉਸ ਦੇ ਪੁੱਤਰ ਨੂੰ ਨੰਬਰਦਾਰ ਬਣਾਇਆ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਗੁਰਸੇਵਕ ਸਿੰਘ ਚੱਕ ਕਲਿਆਣ ਸਕੱਤਰ, ਨਛੱਤਰ ਸਿੰਘ ਵਾਂਦਰ ਜਟਾਣਾ ਖਜ਼ਾਨਚੀ, ਖ਼ੁਸ਼ਵਿੰਦਰ ਸਿੰਘ ਮੌੜ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਵਾੜਾਦਰਾਕਾ ਜ਼ਿਲ੍ਹਾ ਮੀਤ ਪ੍ਰਧਾਨ, ਸਿਕੰਦਰ ਸਿੰਘ ਕੋਟਕਪੂਰਾ, ਰੇਸ਼ਮ ਸਿੰਘ ਹਰੀਨੌਂ, ਬਲਵਿੰਦਰ ਸਿੰਘ ਖਾਰਾ, ਰੇਸ਼ਮ ਸਿੰਘ ਕੋਟਕਪੂਰਾ, ਅੰਗਰੇਜ਼ ਸਿੰਘ ਕੋਟਕਪੂਰਾ, ਜਸਵਿੰਦਰ ਸਿੰਘ ਜਿਓਣਵਾਲਾ ਸਮੇਤ ਹੋਰ ਵੀ ਨੰਬਰਦਾਰ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪ੍ਰੋ. ਪਦਮ 'ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਖੀ ਕਲਾਂ 'ਚ ਵਾਤਾਵਰਨ ਸੰਬੰਧੀ ਸੈਮੀਨਾਰ ਕਰਵਾਇਆ
Ad Position 24