19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਗੜੇਮਾਰੀ, ਬਾਰਿਸ਼ ਤੇ ਤੇਜ਼ ਹਨੇਰੀ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 41 ਪਿੰਡਾਂ ਵਿਚ 24 ਹਜ਼ਾਰ ਏਕੜ ਰਕਬੇ ’ਚ ਝੋਨੇ ਦੀ ਫ਼ਸਲ ਬਰਬਾਦ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਹਰਮਹਿੰਦਰ ਪਾਲ)-ਪਿਛਲੇ ਦਿਨੀਂ ਹੋਈ ਭਾਰੀ ਗੜ੍ਹੇਮਾਰੀ, ਬਾਰਿਸ਼ ਤੇ ਤੇਜ਼ ਹਨ੍ਹੇਰੀ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 41 ਪਿੰਡਾਂ ਦੇ ਕਿਸਾਨਾਂ ਦਾ 24 ਹਜ਼ਾਰ 223 ਏਕੜ ਤੋਂ ਵੱਧ ਰਕਬੇ ਵਿਚ ਪੱਕੀ ਹੋਈ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਵਲੋਂ ਇਕੱਤਰ ਵੇਰਵਿਆਂ ਅਨੁਸਾਰ ਇਸ ਵਿਚੋਂ 8050 ਏਕੜ ਰਕਬੇ ਵਿਚ ਤਾਂ ਸੌ ਫ਼ੀਸਦੀ ਤੱਕ ਫ਼ਸਲ ਬਰਬਾਦ ਹੋ ਗਈ ਹੈ।

Ad Position 21
No active advertisement
ਅਜੀਤ ਡੈਸਕ 20-10-2026
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਹਰਮਹਿੰਦਰ ਪਾਲ)-ਪਿਛਲੇ ਦਿਨੀਂ ਹੋਈ ਭਾਰੀ ਗੜ੍ਹੇਮਾਰੀ, ਬਾਰਿਸ਼ ਤੇ ਤੇਜ਼ ਹਨ੍ਹੇਰੀ ਕਾਰਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 41 ਪਿੰਡਾਂ ਦੇ ਕਿਸਾਨਾਂ ਦਾ 24 ਹਜ਼ਾਰ 223 ਏਕੜ ਤੋਂ ਵੱਧ ਰਕਬੇ ਵਿਚ ਪੱਕੀ ਹੋਈ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਵਲੋਂ ਇਕੱਤਰ ਵੇਰਵਿਆਂ ਅਨੁਸਾਰ ਇਸ ਵਿਚੋਂ 8050 ਏਕੜ ਰਕਬੇ ਵਿਚ ਤਾਂ ਸੌ ਫ਼ੀਸਦੀ ਤੱਕ ਫ਼ਸਲ ਬਰਬਾਦ ਹੋ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਅਨੁਸਾਰ 7060 ਏਕੜ ਰਕਬੇ ਵਿਚ 25 ਫ਼ੀਸਦੀ ਅਤੇ 5305 ਏਕੜ ਰਕਬੇ ਵਿਚ 50 ਅਤੇ 3808 ਰਕਬੇ ਵਿਚ 75 ਫ਼ੀਸਦੀ ਤੱਕ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਬਲਾਕ ਦੇ 23 ਪਿੰਡਾਂ ਧਿਗਾਣਾ, ਰੁਪਾਣਾ, ਸਰਾਏਨਾਗਾ, ਚੱਕ ਮੋਤਲੇਵਾਲਾ, ਖੋਖਰ, ਮਰਾੜ੍ਹ ਕਲਾਂ, ਹਰੀਕੇ ਕਲਾਂ, ਸੰਗਰਾਣਾ, ਸੱਕਾਂਵਾਲੀ, ਭੁੱਲਰ, ਬਰਕੰਦੀ, ਸੰਗੂਧੌਣ, ਥਾਂਦੇਵਾਲਾ, ਡੋਡਾਂਵਾਲੀ, ਤਖ਼ਤਮਲਾਣਾ, ਜੰਮੂਆਣਾ, ਝਬੇਲਵਾਲੀ, ਮੜ੍ਹਮੱਲੂ, ਚੌਂਤਰਾ, ਬੂੜਾ ਗੁੱਜਰ, ਵੰਗਲ ਤੇ ਉਦੇਕਰਨ ’ਚ 14,003 ਏਕੜ ਵਿਚ ਨੁਕਸਾਨ ਹੋਇਆ ਹੈ। ਇਸ ਵਿਚੋਂ ਸਭ ਤੋਂ ਵੱਧ ਨੁਕਸਾਨ ਪਿੰਡ ਸਰਾਏਨਾਗਾ ਵਿਖੇ 1550 ਏਕੜ ਰਕਬੇ ’ਚ ਅਤੇ ਪਿੰਡ ਮਰਾੜ੍ਹ ਕਲਾਂ ਦੇ 700 ਏਕੜ ਰਕਬੇ ’ਚ ਸੌ ਫ਼ੀਸਦੀ ਹੋਇਆ ਹੈ। ਇਸੇ ਤਰ੍ਹਾਂ ਮਲੋਟ ਬਲਾਕ ਦੇ ਪਿੰਡ ਫੂਲੇਵਾਲਾ, ਦਬੜਾ, ਕੋਲਿਆਂਵਾਲੀ, ਛਾਪਿਆਂਵਾਲੀ, ਭੰਗਚੜ੍ਹੀ, ਰੱਥੜੀਆਂ, ਤਾਮਕੋਟ, ਖੂੰਨਣ ਕਲਾਂ, ਤਰਖਾਣਵਾਲਾ, ਸ਼ੇਰਗੜ੍ਹ ਗਿਆਨ ਸਿੰਘ ਅਤੇ ਬਾਂਮ ’ਚ 5870 ਏਕੜ ਰਕਬੇ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਫੂਲੇਵਾਲਾ ਦਾ 900 ਅਤੇ ਦਬੜਾ ਦਾ 500 ਏਕੜ ਰਕਬਾ ਸੌ ਫ਼ੀਸਦੀ ਮਾਰਿਆ ਗਿਆ ਹੈ। ਬਲਾਕ ਲੰਬੀ ਦੇ ਪਿੰਡ ਅਬੁੱਲਖੁਰਾਣਾ, ਧੌਲਾ, ਥਰਾਜਵਾਲਾ, ਡੱਬਵਾਲੀ ਰਹੂੜਿਆਂਵਾਲੀ, ਫਰੀਦਕੇਰਾ ’ਚ 400 ਏਕੜ ਰਬਕਾ ਨੁਕਸਾਨਿਆ ਗਿਆ, ਜਿਸ ਵਿਚ 800 ਏਕੜ ਰਕਬਾ ਪਿੰਡ ਅਬੁੱਲਖੁਰਾਣਾ ਦਾ ਹੈ। ਬਲਾਕ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਤੇ ਖਿੜਕੀਆਂਵਾਲਾ ’ਚ 2500 ਏਕੜ ਰਕਬੇ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਵਲੋਂ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ। ਕਿਸਾਨਾਂ ਦੀ ਮੰਗ ਹੈ ਕਿ ਗਿਰਦਾਵਰੀ ਇਮਾਨਦਾਰੀ ਅਧਿਕਾਰੀਆਂ ਪਾਸੋਂ ਤਿਆਰ ਕਰਵਾਈ ਜਾਵੇ, ਤਾਂ ਕਿ ਪੀੜਤ ਕਿਸਾਨਾਂ ਨੂੰ ਹੋਰ ਮਾਰ ਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਦੀ ਸੇਵਾ ਤੇ ਸਨਮਾਨ ਪੰਜਾਬ ਸਰਕਾਰ ਦਾ ਮੁੱਖ ਟੀਚਾ-ਡਾ. ਬਲਜੀਤ ਕੌਰ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਵਿਧਾਇਕ ਡਿੰਪੀ ਢਿੱਲੋਂ ਦੇ ਘਰ ਅੱਗੇ ਰੋਸ ਧਰਨਾ
Ad Position 24