ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਰਾਜ ਪੱਧਰੀ ਖੇਡਾਂ ਨਹਿਰੂ ਸਟੇਡੀਅਮ ’ਚ ਜਾਰੀ
ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ-4 ਅਧੀਨ ਰਾਜ ਪੱਧਰ ਖੇਡਾਂ-2026 (ਲੜਕੇ ਅਤੇ ਲੜਕੀਆਂ) ਹੈਂਡਬਾਲ ਅਤੇ ਤਾਇਕਵਾਂਡੋ ਖੇਡਾਂ ਵਿਚ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਹੈਂਡਬਾਲ ਅਤੇ ਤਾਇਕਵਾਂਡੋ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।
ਨ
ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਜੇਤੂ ਖਿਡਾਰਣਾਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਹੋਰ। ਅਜੀਤ ਤਸਵੀਰ
20-10-2026
ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ-4 ਅਧੀਨ ਰਾਜ ਪੱਧਰ ਖੇਡਾਂ-2026 (ਲੜਕੇ ਅਤੇ ਲੜਕੀਆਂ) ਹੈਂਡਬਾਲ ਅਤੇ ਤਾਇਕਵਾਂਡੋ ਖੇਡਾਂ ਵਿਚ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਹੈਂਡਬਾਲ ਅਤੇ ਤਾਇਕਵਾਂਡੋ ਦੇ ਵੱਖ-ਵੱਖ 5 ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡਾ ਦੇ ਅੱਜ ਦੂਜੇ ਦਿਨ ਗੁਰਦਿੱਤ ਸਿੰਘ ਸੇਖੋ ਐਮ.ਐਲ.ਏ ਫ਼ਰੀਦਕੋਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੁੱਖ ਮਹਿਮਾਨ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਹੁਣ ਤੱਕ ਦੇ ਮੈਚਾਂ ਵਿਚ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਖਿਡਾਰੀਆਂ ਨੂੰ ਪੰਜਾਬ ਦਾ ਨਾਮ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਰੌਸ਼ਨ ਕਰਨ ਦਾ ਅਸ਼ੀਰਵਾਦ ਦਿੱਤਾ। ਬਲਜਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫ਼ਰੀਦਕੋਟ ਅਤੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਆਫ਼ ਐਂਮੀਨਸ ਫ਼ਰੀਦਕੋਟ ਵਿਖੇ ਅੱਜ ਹੋਏ ਖੇਡ ਮੁਕਾਬਲਿਆ ਵਿਚ ਤਾਇਕਵਾਂਡੋ ਅੰਡਰ 21 (ਲੜਕੀਆਂ) (ਭਾਰ ਵਰਗ-46 ਕਿਲੋ) ਵਿਚ ਆਂਚਲ ਕੌਰ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪਹਿਲਾ, ਹਰਮਨਦੀਪ ਕੌਰ ਪਠਾਨਕੋਟ ਨੇ ਦੂਜਾ, ਨੰਦਨੀ ਕੁਮਾਰੀ (ਮੋਗਾ) ਅਤੇ ਕਿਸ਼ਕਾ (ਬਠਿੰਡਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 (ਲੜਕੀਆਂ) (ਭਾਰ ਵਰਗ -53 ਕਿਲੋ) ਵਿਚ ਪਲਕ ਠਾਕੁਰ (ਲੁਧਿਆਣਾ) ਨੇ ਪਹਿਲਾ, ਜਾਰਾ ਸਾਂਗਾ ਪਟਿਆਲਾ ਨੇ ਦੂਜਾ, ਰਮਨਦੀਪ ਕੌਰ (ਮੋਗਾ) ਅਤੇ ਸੁਮਨਦੀਪ ਕੌਰ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 (ਲੜਕੀਆਂ) (ਭਾਰ ਵਰਗ-62 ਕਿਲੋ) ਵਿਚ ਅਕੀਦਤ ਕੌਰ ਸੰਧੂ ਪਟਿਆਲਾ ਨੇ ਪਹਿਲਾ, ਗੁਰਵੀਨ ਕੌਰ ਫ਼ਰੀਦਕੋਟ ਨੇ ਦੂਜਾ, ਸੀਆ ਜਲੰਧਰ ਅਤੇ ਕੁਲਜੀਤ ਕੌਰ (ਮੋਗਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 ਤੋਂ 30 (ਲੜਕੀਆਂ) (ਭਾਰ ਵਰਗ-53 ਕਿਲੋ) ਵਿਚ ਕੋਮਲ ਕੁਮਾਰੀ (ਲੁਧਿਆਣਾ) ਨੇ ਪਹਿਲਾ, ਹਰਸਿਮਰਨਜੋਤ ਕੌਰ ਫ਼ਰੀਦਕੋਟ ਨੇ ਦੂਜਾ ਅਤੇ ਪੂਜਾ ਕੁਮਾਰੀ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਓਵਰਆਲ ਟਰਾਫੀ ਅੰਡਰ 17 ਲੜਕੀਆਂ ਪਹਿਲਾ ਸਥਾਨ (ਫ਼ਰੀਦਕੋਟ), ਦੂਜਾ ਸਥਾਨ (ਪਟਿਆਲਾ), ਤੀਜਾ ਸਥਾਨ (ਸ਼ਹੀਦ ਭਗਤ ਸਿੰਘ ਨਗਰ) ਨੇ ਪ੍ਰਾਪਤ ਕੀਤਾ। ਅੰਡਰ 21 (ਲੜਕੀਆਂ) ਪਹਿਲਾ ਸਥਾਨ (ਫ਼ਰੀਦਕੋਟ), ਦੂਜਾ ਸਥਾਨ (ਪਟਿਆਲਾ) ਅਤੇ ਤੀਜਾ ਸਥਾਨ (ਐਸ.ਏ.ਐਸ ਨਗਰ) ਨੇ ਪ੍ਰਾਪਤ ਕੀਤਾ। 21 ਤੋਂ 30 ਸਾਲ ਵਿਚ ਪਹਿਲਾ ਸਥਾਨ (ਫ਼ਰੀਦਕੋਟ), ਦੂਜਾ ਸਥਾਨ (ਲੁਧਿਆਣਾ) ਅਤੇ ਤੀਜਾ ਸਥਾਨ (ਬਠਿੰਡਾ) ਨੇ ਪ੍ਰਾਪਤ ਕੀਤਾ। ਹੈਂਡਬਾਲ ਵਿਚ ਅੰਡਰ 17 (ਲੜਕੀਆਂ) ਮੋਹਾਲੀ ਨੇ ਪਹਿਲਾ, ਹੁਸ਼ਿਆਰਪੁਰ ਨੇ ਦੂਜਾ, ਪਟਿਆਲਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 (ਲੜਕੀਆਂ) ਰੋਪੜ ਨੇ ਪਹਿਲਾ, ਜਲੰਧਰ ਨੇ ਦੂਜਾ, ਪਟਿਆਲਾ ਅਤੇ ਹ ੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 21 (ਲੜਕੀਆਂ) ਪਟਿਆਲਾ, ਮਾਨਸਾ, ਹੁਸ਼ਿਆਰਪੁਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮਾ ਸੈਮੀ ਫ਼ਾਈਨਲ ਵਿਚ ਪਹੁੰਚੀਆ। ਅੰਡਰ 21-30 (ਲ ੜਕੀਆਂ) ਸੰਗਰੂਰ, ਫ਼ਰੀਦਕੋਟ, ਰੋਪੜ ਅਤੇ ਐਸ.ਐਸ.ਨਗਰ ਦੀਆਂ ਟੀਮਾ ਸੈਮੀ ਫ਼ਾਈਨਲ ਵਿਚ ਪਹੁੰਚੀਆ। ਇਸ ਮੌਕੇ ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਸ਼ੁਰੇਸ਼ ਅਰੋੜਾ ਰਿਟਾਇਰ ਡੀ.ਈ.ਓ ਅਤੇ ਵੱਖ-ਵੱਖ ਸਕੂਲਾਂ ਦੇ ਡੀ.ਪੀ.ਈ/ਪੀ.ਟੀ.ਆਈ ਟੀਚਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।