ਕੋਟਕਪੂਰਾ, 6 ਮਈ (ਮੋਹਰ ਸਿੰਘ ਗਿੱਲ)-ਅਜਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਘਰਿਆਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਨੇ ਜ਼ਿਲ੍ਹਾ ਪੁਲਿਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਕਿ ਉਸ ਨੇ ਆਪਣੇ ਭਰਾ ਸ਼ੇਰਜੰਗ ਸਿੰਘ ਅਤੇ ਭਰਜਾਈ ਜਤਿੰਦਰ ਕੌਰ ਨੂੰ 2 ਸਾਲ ਦੇ ਵਰਕ ਪਰਮਿਟ ਉਪਰ ਸਿੰਘਾਪੁਰ ਭੇਜਣ ਲਈ ਅਮਨਦੀਪ ਕੌਰ ਨਾਮ ਦੀ ਇੰਮੀਗ੍ਰੇਸ਼ਨ ਮਾਲਕ ਕੋਟਕਪੂਰਾ ਨਾਲ ਬਿਆਨਕਰਤਾ ਅਤੇ ਉਸ ਦੇ ਪਰਿਵਾਰ ਦਾ ਤਾਲਮੇਲ ਹੋਇਆ | ਅਮਨਦੀਪ ਕੌਰ ਨੇ ਦਰਖ਼ਾਸਤੀ ਨਾਲ ਕੁੱਲ ਰਕਮ 12,75000 ਰੁਪਏ ਵਿਚ ਮੁਦਈ ਦੇ ਭਰਾ ਭਰਜਾਈ ਨੂੰ ਵਿਦੇਸ਼ ਭੇਜਣ ਸਬੰਧੀ ਗੱਲ ਤਹਿ ਹੋ ਗਈ | ਇਸ ਤਰ੍ਹਾਂ ਮੁਦਈ ਨੇ ਉਕਤ ਰਕਮ ਵੱਖ-ਵੱਖ ਚੈਕਾਂ ਅਤੇ ਟਰਾਂਜੈਕਸ਼ਨਾਂ ਰਾਹੀਂ ਅਮਨਦੀਪ ਕੌਰ ਨੂੰ ਟਰਾਂਸਫਰ ਕੀਤੇ ਹਨ | ਪ੍ਰੰਤੂ ਮੁਦਈ ਦੇ ਭਰਾ-ਭਰਜਾਈ ਨੂੰ ਸਿੰਘਾਪੁਰ ਤਾਂ ਭੇਜ ਦਿੱਤਾ | ਉੱਥੇ ਇਕ ਜਾਅਲੀ ਕੰਪਨੀ ਵਿਚ ਵੀਜ਼ਾ ਲਗਵਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ | ਉਨ੍ਹਾਂ ਨੂੰ ਉੱਥੇ ਕੰਮ ਦੀ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਅਤੇ ਬਾਅਦ ਵਿਚ ਥੋੜ੍ਹੇ ਦਿਨਾਂ ਬਾਅਦ ਹੀ ਉਨ੍ਹਾਂ ਦਾ ਵੀਜ਼ਾ ਕੈਂਸਲ ਕਰਵਾ ਦਿੱਤਾ ਗਿਆ | ਫਿਰ ਮੁਦਈ ਦੇ ਭਰਾ-ਭਰਜਾਈ ਵਾਪਸ ਇੰਡੀਆ ਆ ਗਏ | ਇਸ ਤਰ੍ਹਾਂ ਮੁਦਈ ਦੇ ਪਰਿਵਾਰ ਨਾਲ ਅਮਨਦੀਪ ਕੌਰ ਨੇ 12 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ | ਇਸ ਸਬੰਧ 'ਚ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |