ਸ੍ਰੀ ਮੁਕਤਸਰ ਸਾਹਿਬ, 6 ਮਈ (ਹਰਮਹਿੰਦਰ ਪਾਲ)-ਜਸਵਿੰਦਰ ਸ਼ੀਮਾਰ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਇਸ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ ਭਾਵ ਲੋਕਾਂ ਲਈ ਅਦਾਲਤ 9 ਮਈ ਦਿਨ ਸ਼ਨੀਵਾਰ ਨੂੰ ਹਰ ਜ਼ਿਲ੍ਹਾ ਤੇ ਤਹਿਸੀਲ ਪੱਧਰ ਦੀਆਂ ਦਿਵਾਨੀ ਅਤੇ ਮਾਲ ਅਦਾਲਤਾਂ ਵਿਚ ਲਗਾਈ ਜਾ ਰਹੀ ਹੈ | ਇਸ ਵਿਚ ਗੰਭੀਰ ਕਿਸਮ ਦੇ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਪਰਿਵਾਰਕ ਝਗੜੇ ਜਿਵੇਂ ਪਤੀ-ਪਤਨੀ ਦਾ ਆਪਸੀ ਝਗੜਾ, ਚੈੱਕ ਬਾਊਾਸ, ਜ਼ਮੀਨੀ ਝਗੜੇ, ਫਾਇਨਾਂਸ ਕੰਪਨੀਆਂ, ਮੋਟਰ ਦੁਰਘਟਨਾਵਾਂ, ਬੀਮਾ ਕੰਪਨੀਆਂ ਨਾਲ ਝਗੜਿਆਂ ਤੋਂ ਇਲਾਵਾ ਬਿਜਲੀ, ਪਾਣੀ, ਸੀਵਰੇਜ ਆਦਿ ਜਨ ਸਹੂਲਤਾਂ ਨਾਲ ਸੰਬੰਧਿਤ ਝਗੜਿਆਂ ਦਾ ਨਿਪਟਾਰਾ ਕੀਤਾ ਜਾਵੇਗਾ | ਲੋਕ ਅਦਾਲਤਾਂ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਵਿਚ ਫ਼ੈਸਲਾ ਦੋਵੇਂ ਧਿਰਾਂ ਦੀ ਸਹਿਮਤੀ ਦੇ ਨਾਲ ਹੁੰਦਾ ਹੈ ਅਤੇ ਇਸ ਨਾਲ ਪੈਸੇ ਤੇ ਸਮੇਂ ਦੀ ਬੱਚਤ ਹੁੰਦੀ ਹੈ | ਸਭ ਤੋਂ ਮਹੱਤਵਪੂਰਣ ਝਗੜ ਰਹੀਆਂ ਧਿਰਾਂ ਦੀ ਆਪਸੀ ਕੁੜੱਤਣ ਤੇ ਦੁਸ਼ਮਣੀ ਖ਼ਤਮ ਹੁੰਦੀ ਹੈ | ਲੋਕ ਅਦਾਲਤ ਦੇ ਫ਼ੈਸਲਿਆਂ ਵਿਰੁੱਧ ਅਪੀਲ ਦੀ ਗੁਜਾਇੰਸ਼ ਵੀ ਨਹੀਂ ਹੁੰਦੀ |