16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਾਊਾਟ ਲਰਨਿੰਗ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਯੈਲੋ ਡੇਅ ਮਨਾਇਆ <br/>

Ad Position 21
No active advertisement
ਅਜੀਤ ਡੈਸਕ 07-05-2026
ਫ਼ਰੀਦਕੋਟ, 6 ਮਈ (ਜਸਵੰਤ ਸਿੰਘ ਪੁਰਬਾ)-ਮਾਊਾਟ ਲਰਨਿੰਗ ਜੂਨੀਅਰ ਸਕੂਲ ਵਿਖੇ ਵਿਦਿਆਰਥੀਆਂ ਵਲੋਂ ਯੈਲੋ ਡੇਅ ਮਨਾਇਆ ਗਿਆ | ਇਹ ਦਿਨ ਪੀਲੇ ਰੰਗ ਦੇ ਸਕਾਰਾਤਮਕ ਅਤੇ ਖੁਸ਼ੀ ਭਰੇ ਪਹਿਲੂਆਂ ਨੂੰ ਉਜਾਗਰ ਕਰਨ ਲਈ ਮਨਾਇਆ ਗਿਆ | ਸਕੂਲ ਨੂੰ ਪੀਲੇ ਰੰਗ ਨਾਲ ਸਜਾਇਆ ਗਿਆ | ਵਿਦਿਆਰਥੀ ਤੇ ਅਧਿਆਪਕ ਪੀਲੇ ਪਹਿਰਾਵੇ 'ਚ ਸਜੇ ਹੋਏ ਸਨ | ਬੱਚਿਆਂ ਨੇ ਨਾ ਸਿਰਫ਼ ਆਪਣੇ ਮਨਪਸੰਦ ਪੀਲੇ ਰੰਗ ਦੇ ਪਹਿਰਾਵੇ ਪਹਿਲੇ ਹੋਏ ਸਨ | ਸਗੋਂ ਪੀਲੇ ਰੰਗ ਦੀਆਂ ਵਸਤੂਆਂ ਵੀ ਲਿਆਂਦੀਆਂ ਜੋ ਇਸ ਦਿਨ ਨੂੰ ਪੂਰਾ ਪੀਲਾ ਬਣਾਇਆ ਜਾ ਸਕੇ | ਟਿਫ਼ਨ ਵਿਚ ਕੇਲੇ, ਕਸਟਰਡ, ਅੰਬ, ਜੈਲੀ ਪਾਈਨ ਐਪਲ ਆਦਿ ਨਾਲ ਭਰੇ ਹੋਏ ਸਨ | ਅੰਗੂਠਾ ਛਾਪਣਾ, ਪਾਮ ਛਾਪਣਾ, ਡਿੱਪ ਐਂਡ ਪੇਸਟ ਆਦਿ ਬੱਚਿਆਂ ਨੇ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ | ਪੀਲੀ ਕਾਰ ਰੇਸਿੰਗ, ਗੇਂਦਾਂ ਤੇ ਗੁਬਾਰੇ, ਫ਼ਲਾਇੰਗਡਿਸਕਸ, ਫ਼ੁੱਲ, ਕਾਗਜ਼ ਪਾੜਨਾ ਨੇ ਵਾਤਾਵਰਨ ਨੂੰ ਸਰਗਰਮ ਅਤੇ ਸਪੋਰਟੀ ਬਣਾਇਆ | ਪਿ੍ੰਸੀਪਲ ਸੀਮਾ ਗੁਲਾਟੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਕੀਤੀ | ਅੰਤ ਵਿਚ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਦੀ ਪੰਜਾਬ ਫ਼ੋਟੋਗ੍ਰਾਫ਼ਰਜ਼ ਐਸੋਸੀਏਸ਼ਨ ਰਜਿ: ਸਾਦਿਕ ਦੇ ਅਹੁਦੇਦਾਰਾਂ ਦੀ ਚੋਣ <br/> ਅਗਲੀ ਖ਼ਬਰ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਕੱਲ੍ਹ ਨੂੰ ਪੁਤਲੇ ਫ਼ੂਕਣ ਦਾ ਐਲਾਨ <br/>
Ad Position 24