21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 12-05-2026
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਂ ਦਿਵਸ ਮਨਾਇਆ ਗਿਆ | ਸਾਰੀਆਂ ਜਮਾਤਾਂ ਦੇ ਬੱਚਿਆਂ ਨੇ ਆਪਣੀਆਂ ਮਾਵਾਂ ਲਈ ਅਲੱਗ-ਅਲੱਗ ਚੀਜ਼ਾਂ ਬਣਾਈਆਂ | ਬੱਚਿਆਂ ਵਲੋਂ ਆਪਣੇ ਹੱਥੀਂ ਤਿਆਰ ਕੀਤੇ ਗਏ ਸਮਾਨ ਨੂੰ ਮਾਵਾਂ ਨੂੰ ਭੇਟ ਕੀਤਾ | ਮਾਂ ਇਕ ਅਣਮੁੱਲੀ ਦਾਤ ਵਿਸ਼ੇ 'ਤੇ ਡਾਂਸ ਤੇ ਨਾਟਕ ਪੇਸ਼ ਕੀਤਾ | ਬੱਚਿਆਂ ਨੇ ਆਪਣੀਆਂ ਅਧਿਆਪਕਾਵਾਂ ਨੂੰ ਮਾਂ ਦਾ ਦਰਜਾ ਦਿੱਤਾ | ਬੱਚਿਆਂ ਨੇ ਅਧਿਆਪਕਾਵਾਂ ਤੋਂ ਕੇਕ ਕਟਵਾ ਕੇ ਆਪਣਾ ਪਿਆਰ ਜਤਾਇਆ | ਇਸ ਮੌਕੇ ਪਿ੍ੰਸੀਪਲ ਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ਦੱਸਦੇ ਹੋਏ ਵੱਧ ਤੋਂ ਵੱਧ ਇੱਜ਼ਤ ਦੇਣ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਜ਼ਮੀਨੀ ਪੱਧਰ 'ਤੇ ਪਾਰਟੀ ਮਜ਼ਬੂਤੀ ਲਈ ਮੁਹਿੰਮ ਵਿੱਢੀ ਅਗਲੀ ਖ਼ਬਰ ਚਮੜੀ ਦੇ ਰੋਗਾਂ ਅਤੇ ਪਲਾਸਟਿਕ ਸਰਜਰੀ ਦਾ ਮੁਫ਼ਤ ਜਾਂਚ ਕੈਂਪ
Ad Position 24