ਮਲੋਟ, 13 ਮਈ (ਅਜਮੇਰ ਸਿੰਘ ਬਰਾੜ)-6 ਪੀ.ਬੀ.ਬੀ.ਐੱਨ. ਐੱਨ.ਸੀ.ਸੀ. ਮਲੋਟ ਵਲੋਂ ਸੀ.ਏ.ਟੀ.ਸੀ.-58 ਕੈਂਪ ਲਗਾਇਆ ਗਿਆ | ਇਸ ਪ੍ਰਸ਼ਿਕਸ਼ਣ ਕੈਂਪ ਵਿਚ ਮਲੋਟ ਤੇ ਨੇੜਲੇ 16 ਸਿੱਖਿਆ ਸੰਸਥਾਵਾਂ ਦੇ ਕੈਡਿਟਸ ਨੇ ਵੱਡੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ | ਕੈਂਪ ਦਾ ਉਦਘਾਟਨ ਕਰਨਲ ਭੂਪਿੰਦਰ ਸਿੰਘ ਮਾਨ ਅਤੇ ਐੱਸ.ਐੱਮ. ਮਨਜੀਤ ਸਿੰਘ ਦੀ ਹਾਜ਼ਰੀ ਵਿਚ ਕੀਤਾ ਗਿਆ | ਇਸ ਮੌਕੇ ਅਧਿਕਾਰੀਆਂ ਵਲੋਂ ਕੈਡਿਟਾਂ ਨੂੰ ਅਨੁਸ਼ਾਸਨ, ਨੇਤਿ੍ਤਵ, ਰਾਸ਼ਟਰ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਦੇ ਮਹੱਤਵ ਬਾਰੇ ਪ੍ਰੇਰਿਤ ਕੀਤਾ ਗਿਆ | ਕੈਂਪ ਵਿਚ ਕੁੱਲ 475 ਲੜਕੀਆਂ ਕੈਡਿਟ ਤੇ 100 ਲੜਕੇ ਕੈਡਿਟ ਭਾਗ ਲੈ ਰਹੇ ਹਨ | ਇਸ ਤੋਂ ਇਲਾਵਾ 6 ਏ.ਐੱਨ.ਓ.ਸੀ.ਟੀ.ਓ. ਅਤੇ 12 ਪੀ.ਆਈ. ਸਟਾਫ਼ ਕੈਂਪ ਦੇ ਸਫ਼ਲ ਸੰਚਾਲਨ ਵਿਚ ਆਪਣੀਆਂ ਮਹੱਤਵਪੂਰਨ ਸੇਵਾਵਾਂ ਦੇ ਰਹੇ ਹਨ | ਕੈਂਪ ਦੌਰਾਨ ਕੈਡਿਟਾਂ ਨੂੰ ਡਿ੍ਲ, ਫਾਇਰਿੰਗ, ਮੈਪ ਰੀਡਿੰਗ, ਵਿਅਕਤੀਗਤ ਵਿਕਾਸ, ਸੱਭਿਆਚਾਰਕ ਗਤੀਵਿਧੀਆਂ ਤੇ ਸਮਾਜਿਕ ਜਾਗਰੂਕਤਾ ਨਾਲ ਸੰਬੰਧਿਤ ਵੱਖ-ਵੱਖ ਕੰਮ ਦਿੱਤੇ ਜਾ ਰਹੇ ਹਨ | ਇਨ੍ਹਾਂ ਗਤੀਵਿਧੀਆਂ ਰਾਹੀਂ ਕੈਡਿਟਾਂ ਵਿਚ ਆਤਮ-ਵਿਸ਼ਵਾਸ, ਨੇਤਿ੍ਤਵ ਸਮਰੱਥਾ, ਅਨੁਸ਼ਾਸਨ ਤੇ ਦੇਸ਼ ਭਗਤੀ ਦੀ ਭਾਵਨਾ ਦਾ ਵਿਕਾਸ ਕੀਤਾ ਜਾ ਰਿਹਾ ਹੈ | ਇਹ ਸਿੱਖਿਆ ਕੈਂਪ ਨੌਜਵਾਨਾਂ ਨੂੰ ਇਕ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣਾਉਣ ਵੱਲ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ |