08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਐੱਚ.ਐੱਸ. ਹਾਈ ਸਕੂਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 14-05-2026
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਐੱਚ.ਐੱਸ. ਹਾਈ ਸਕੂਲ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਵੱਡੀ ਗਿਣਤੀ ਵਿਚ ਮਾਪਿਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਤਾ ਗੁਰਦੇਵ ਕੌਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਕੇਕ ਕਟਿੰਗ ਸੈਰੇਮਨੀ ਨਾਲ ਹੋਈ, ਜਿਸ ਨਾਲ ਮਾਵਾਂ ਲਈ ਖ਼ੁਸ਼ੀ ਭਰਾ ਮਾਹੌਲ ਬਣ ਗਿਆ | ਇਸ ਮੌਕੇ ਮਾਵਾਂ ਲਈ ਰੈਂਪ ਵਾਕ, ਮਿਊਜ਼ਿਕਲ ਚੇਅਰ, ਬਲੂਨ ਐਂਡ ਗਲਾਸ ਚੈਲੈਂਜ ਤੇ ਬਲੂਨ ਬਰਸਟ ਵਰਗੀਆਂ ਮਨੋਰੰਜਕ ਅਤੇ ਰੁਚਿਕ ਖੇਡਾਂ ਕਰਵਾਈਆਂ ਗਈਆਂ | ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਵਿਚ ਮਿਊਜ਼ਿਕਲ ਚੇਅਰ ਦੀ ਜੇਤੂ ਕਰਮਜੀਤ ਕੌਰ ਰਹੀ, ਬਲੂਨ ਐਂਡ ਗਲਾਸ ਚੈਲੰਜ ਵਿਚ ਸਿਮਰਨ ਨੇ ਜਿੱਤ ਹਾਸਿਲ ਕੀਤੀ, ਬਲੂਨ ਬਰਸਟ ਵਿਚ ਹਰਪ੍ਰੀਤ ਕੌਰ ਜੇਤੂ ਰਹੀ, ਜਦਕਿ ਰੈਂਪ ਵਾਕ ਅਤੇ ਸੁੰਦਰ ਪੰਜਾਬੀ ਪਹਿਰਾਵੇ ਵਿਚ ਵੀ ਸਿਮਰਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਮੁੱਖ ਮਹਿਮਾਨ ਮਾਤਾ ਗੁਰਦੇਵ ਕੌਰ ਵਲੋਂ ਜੇਤੂ ਮਾਵਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਵਿਪਨ ਕੁਮਾਰ ਨੇ ਕਿਹਾ ਕਿ ਮਾਂ ਦਾ ਸਥਾਨ ਜੀਵਨ ਵਿਚ ਸਭ ਤੋਂ ਉਚਾ ਹੈ | ਅੰਤ ਵਿਚ ਸੀਨੀਅਰ ਕੋਆਰਡੀਨੇਟਰ ਮੀਨਾ ਕੁਮਾਰੀ, ਜੂਨੀਅਰ ਕੋਆਰਡੀਨੇਟਰ ਰਚਨਾ ਵਧਵਾ, ਰਮਨਦੀਪ ਕੌਰ ਪ੍ਰੋਗਰਾਮ ਇੰਚਾਰਜ ਵੀ ਦੇਖ-ਰੇਖ ਹੇਠ ਸਾਰਾ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਦੇ ਚੇਅਰਮੈਨ ਗੁਰਚਰਨ ਸਿੰਘ ਬਰਾੜ, ਅਨਮੋਲ ਬਰਾੜ ਅਤੇ ਸਮਨ ਬਰਾੜ ਵਲੋਂ ਇਸ ਸਮਾਗਮ ਦੀ ਸਫ਼ਲਤਾ ਲਈ ਸਭ ਨੂੰ ਵਧਾਈ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੁੱਟੀਵਾਲਾ ਦੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ ਅਗਲੀ ਖ਼ਬਰ ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਨੈਸ਼ਨਲ ਟੈਕਨਾਲੋਜੀ ਦਿਵਸ ਮਨਾਇਆ
Ad Position 24