ਮਲੋਟ, 14 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਵਿਚ ਅੱਜ ਸਵੇਰੇ ਕਰੀਬ 7:55 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ | ਰਾਸ਼ਟਰੀ ਰਾਜ ਮਾਰਗ 'ਤੇ ਬਣੇ ਰੇਲਵੇ ਓਵਰਬਿ੍ਜ 'ਤੇ ਡੱਬਵਾਲੀ (ਹਰਿਆਣਾ) ਵਾਲੇ ਪਾਸਿਓਾ ਆ ਰਹੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਕਹਿਰ ਮਚਾਉਂਦਿਆਂ ਸੜਕ ਕਿਨਾਰੇ ਬਣੇ ਮਜ਼ਦੂਰਾਂ ਦੇ ਸ਼ੈੱਡ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਸ ਦਰਦਨਾਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਪ੍ਰਤੱਖਦਰਸ਼ੀਆਂ ਮੁਤਾਬਕ ਇਹ ਟਰਾਲਾ ਫਾਟਕ ਪਾਰ ਖੇਤਰ ਵਿਚ ਟ੍ਰੈਫ਼ਿਕ ਲਾਈਟਾਂ ਕੋਲ ਕਿਸੇ ਹੋਰ ਵਾਹਨ ਨੂੰ ਫੇਟ ਮਾਰ ਕੇ ਭੱਜ ਰਿਹਾ ਸੀ | ਪਿੱਛੇ ਲੱਗੇ ਲੋਕਾਂ ਦੀ ਪਕੜ ਵਿਚ ਆਉਣ ਦੇ ਡਰੋਂ ਚਾਲਕ ਨੇ ਟਰਾਲੇ ਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ ਸੀ | ਜਿਵੇਂ ਹੀ ਟਰਾਲਾ ਰੇਲਵੇ ਓਵਰਬਿ੍ਜ ਤੋਂ ਸ਼ਹਿਰ ਵੱਲ ਉਤਰਨ ਲੱਗਾ, ਤਾਂ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਸਿੱਧਾ ਮਜ਼ਦੂਰਾਂ ਦੇ ਸ਼ੈੱਡ ਵਿਚ ਜਾ ਵੜਿਆ | ਸ਼ੈੱਡ ਹੇਠਾਂ ਬੈਠੇ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ | ਟਰਾਲੇ ਨੇ ਤਿੰਨ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ | ਹਾਦਸੇ ਵਿਚ ਦੋ ਮਜ਼ਦੂਰਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਤੀਜੇ ਮਜ਼ਦੂਰ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ