02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੈਮਰ ਥਰੋਅ 'ਚ ਤਗ਼ਮਾ ਜਿੱਤਣ ਵਾਲੀ ਗੁਰਨੂਰ ਨੇ 12ਵੀਂ ਜਮਾਤ 'ਚ ਦੇਸ਼ 'ਚੋਂ ਦੂਜਾ ਸਥਾਨ ਹਾਸਿਲ ਕੀਤਾ

Ad Position 21
No active advertisement
ਅਜੀਤ ਡੈਸਕ 15-05-2026
ਮੰਡੀ ਕਿੱਲਿਆਂਵਾਲੀ, 14 ਮਈ (ਇਕਬਾਲ ਸਿੰਘ ਸ਼ਾਂਤ)-ਪਿੰਡ ਲੁਹਾਰਾ ਦੇ ਬਾਗਬਾਨੀ ਨਾਲ ਜੁੜੇ ਪੰਜਾਬ ਪੁਲਿਸ ਦੇ ਸੇਵਾ ਮੁਕਤ ਏ.ਐਸ.ਆਈ. ਬਲਜੀਤ ਸਿੰਘ ਲੁਹਾਰਾ ਦੀ ਸਪੁੱਤਰੀ ਗੁਰਨੂਰ ਕੌਰ ਨੇ ਸੀਬੀਐੱਸਈ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਰਟਸ ਵਰਗ ਵਿਚ 500 ਵਿਚੋਂ 498 ਅੰਕ ਪ੍ਰਾਪਤ ਕਰਕੇ 99.6 ਫੀਸਦੀ ਨੰਬਰ ਹਾਸਿਲ ਕੀਤੇ ਹਨ | ਇਸ ਉਪਲਬਧੀ ਨਾਲ ਗੁਰਨੂਰ ਕੌਰ ਨੇ ਦੇਸ਼ ਭਰ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਕਿੱਡਜ਼ ਕਿੰਗਡਮ ਸਕੂਲ ਦੀ ਵਿਦਿਆਰਥਣ ਗੁਰਨੂਰ ਕੌਰ ਸਿਰਫ਼ ਪੜ੍ਹਾਈ ਵਿਚ ਹੀ ਨਹੀਂ, ਸਗੋਂ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ | ਉਸਨੇ ਸਾਲ 2025 ਵਿਚ ਹੈਮਰ ਥਰੋਅ ਮੁਕਾਬਲੇ ਵਿਚ ਪੰਜਾਬ ਸਟੇਟ ਖੇਡਾਂ ਦੌਰਾਨ ਸੋਨ ਤਮਗਾ ਜਿੱਤ ਕੇ ਆਪਣੀ ਖੇਡ ਕਾਬਲੀਅਤ ਦਾ ਸਬੂਤ ਦਿੱਤਾ ਸੀ | ਗੁਰਨੂਰ ਕੌਰ ਦੀ ਵਿਲੱਖਣਤਾ ਹੈ ਕਿ ਉਹ ਛੋਟੀ ਉਮਰ ਵਿਚ ਪੜ੍ਹਾਈ ਦੇ ਇਲਾਵਾ ਪਿਤਾ ਬਲਜੀਤ ਸਿੰਘ ਦੇ ਨਾਲ ਕਿੰਨੂ ਬਾਗਬਾਨੀ ਵਿਚ ਪੁੱਤਰਾਂ ਵਾਂਗ ਹੱਥ ਵੰਡਾਉਂਦੀ ਹੈ | ਗੁਰਨੂਰ ਕੌਰ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਮਾਪਿਆਂ, ਅਧਿਆਪਕਾਂ ਅਤੇ ਲਗਾਤਾਰ ਮਿਹਨਤ ਨੂੰ ਦਿੱਤਾ ਹੈ | ਗੁਰਨੂਰ ਕੌਰ ਦਾ ਸੁਪਨਾ ਗਰੈਜੂਏਸ਼ਨ ਤੋਂ ਬਾਅਦ ਯੂਪੀਐੱਸਈ ਦੀ ਤਿਆਰੀ ਕਰਕੇ ਸਿਵਲ ਸੇਵਾਵਾਂ ਵਿਚ ਜਾਣ ਦਾ ਹੈ | ਤਿੰਨ ਧੀਆਂ ਦੇ ਪਿਤਾ ਬਲਜੀਤ ਸਿੰਘ ਨੇ ਹੋਣਹਾਰ ਸਪੁੱਤਰੀ ਦੀ ਸ਼ਾਨਾਮੱਤੀ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦੇ ਕਿਹਾ ਕਿ ਗੁਰਨੂਰ ਕੌਰ ਨੇ ਉਨ੍ਹਾਂ ਦਾ ਮਾਣ
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਵਾਰਡ ਇੰਚਾਰਜ ਪਿ੍ੰਸ ਅਤੇ ਭਾਜਪਾ ਦੇ ਜੁਗਨੂੰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਰੇਲਵੇ ਓਵਰਬਿ੍ਜ ਤੋਂ ਉਤਰਦੇ ਸਮੇਂ ਬੇਕਾਬੂ ਹੋਏ ਟਰਾਲੇ ਨੇ ਦੋ ਮਜ਼ਦੂਰ ਦਰੜੇ
Ad Position 24