08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

... ਜਦੋਂ ਉਮੀਦਵਾਰ ਵਲੋਂ ਸਰਿੰਜਾਂ ਹੱਥ 'ਚ ਲੈ ਕੇ ਅਨੋਖੇ ਢੰਗ ਨਾਲ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 21-05-2026
ਗਿੱਦੜਬਾਹਾ, 20 ਮਈ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਉਮੀਦਵਾਰ ਵਲੋਂ ਹੱਥਾਂ ਵਿਚ ਸਰਿੰਜਾਂ ਲੈ ਕੇ ਅਨੋਖੇ ਢੰਗ ਨਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਵਜੋਂ ਧਰਮਪਾਲ ਧਾਮੀ ਨੇ ਕਿਹਾ ਕਿ ਉਹ ਅਕਸਰ ਬਿਨਾਂ ਕਿਸੇ ਲੋਭ-ਲਾਲਚ ਤੋਂ ਸਮਾਜਿਕ ਮਸਲਿਆਂ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਲੜਦੇ ਆ ਰਹੇ ਹਨ | ਮੁਹੱਲਾ ਬੈਂਟਾਬਾਦ ਅਤੇ ਪਿੰਡ ਗਿੱਦੜਬਾਹਾ ਵਿਚ ਲੰਮੇ ਸਮੇਂ ਤੋਂ ਚਿੱਟੇ ਨਾਲ ਦਰਜਨਾਂ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ | ਅਕਸਰ ਹੀ ਸਮੇਂ-ਸਮੇਂ 'ਤੇ ਉਨ੍ਹਾਂ ਵਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕੀ ਜਾਂਦੀ ਹੈ, ਪ੍ਰੰਤੂ ਇਹ ਸਿਲਸਿਆ ਰੁਕਦਾ ਨਜ਼ਰ ਨਹੀਂ ਆ ਰਿਹਾ | ਇਸ ਮੌਕੇ ਚਿੱਟੇ ਦੀ ਭੇਂਟ ਚੜ੍ਹੇ ਨੌਜਵਾਨ ਦੇ ਪਿਤਾ ਰਮੇਸ਼ਪਾਲ ਉਰਫ਼ ਭੋਲਾ ਸਮੋਸਿਆਂ ਵਾਲਾ ਨੂੰ ਮਿਲਾਇਆ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਨੌਜਵਾਨ ਲੜਕੇ ਦੀ ਚਿੱਟੇ ਨਾਲ ਮੌਤ ਹੋ ਗਈ ਹੈ | ਉਸ ਦਾ ਕਹਿਣਾ ਸੀ ਕਿ ਚਿੱਟੇ ਦੀ ਬਿਮਾਰੀ ਦੂਰ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਵਲੋਂ ਨਸ਼ਿਆਂ ਸੰਬੰਧੀ ਆਮ ਲੋਕਾਂ ਨੂੰ ੂ ਜਾਗਰੂਕ ਕਰਨ ਲਈ ਹੱਥ ਵਿਚ ਸਰਿੰਜਾਂ ਲੈ ਕੇ ਘਰ-ਘਰ ਪ੍ਰਚਾਰ ਕਰਦਿਆਂ ਕਹਿ ਰਹੇ ਹਨ ਕਿ ਇਨ੍ਹਾਂ ਸਰਿੰਜਾਂ ਨੇ ਸਾਡੀ ਜਵਾਨੀ ਖ਼ਤਮ ਕਰ ਦਿੱਤੀ ਹੈ | ਸ੍ਰੀ ਧਾਮੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਹੱਲੇ ਵਿਚ ਕਈ ਸਾਲਾਂ ਤੋਂ ਕੋਈ ਬਾਰਾਤ ਹੀ ਨਹੀਂ ਨਿਕਲੀ | ਉਸ ਵਲੋਂ ਆਮ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਉਸ ਨੂੰ ਨਗਰ ਕੌਂਸਲ ਵਿਚ ਚੁਣ ਕੇ ਭੇਜਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਕੰਮ ਨਸ਼ਿਆਂ ਜਿਹੇ ਕੋਹੜ ਨੂੰ ਦੂਰ ਕਰਨ ਕਰਨਗੇ | ਸ੍ਰੀ ਧਾਮੀ ਦਾ ਕਹਿਣਾ ਸੀ ਕਿ ਬੀਤੇ ਵਰ੍ਹੇ ਉਸ ਨੇ 40 ਦਿਨ ਲਗਾਏ ਰੋਸ ਧਰਨੇ ਦੀ ਹੀ ਸਫ਼ਲਤਾ ਹੈ ਕਿ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਧਰਨੇ ਵਿਚ ਆ ਕੇ ਰੇਲਵੇ ਅੰਡਰਬਿ੍ਜ ਤੇ ਓਵਰਬਿ੍ਜ ਬਣਾਉਣ ਦਾ ਐਲਾਨ ਕੀਤਾ ਸੀ, ਜੋ ਕਿ ਬੀਤੇ ਦਿਨੀਂ ਇਸ ਨੂੰ ਮਨਜ਼ੂਰੀ ਮਿਲ ਗਈ ਹੈ | ਇਸ ਮੌਕੇ ਉਹ ਘਰ-ਘਰ ਜਾ ਕੇ ਜਿੱਥੇ ਆਪਣੀਆਂ ਪ੍ਰਾਪਤੀਆਂ ਦੱਸ ਰਹੇ ਹਨ, ਉੱਥੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਦੇ ਰਹਿਣ ਲਈ ਵਾਅਦਾ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਧੀਰ ਵਿਖੇ ਭਾਕਿਯੂ ਏਕਤਾ (ਸਿੱਧੂਪੁਰ) ਵਲੋਂ ਲੁੱਕ ਪਲਾਂਟ ਦੇ ਵਿਰੋਧ 'ਚ ਧਰਨਾ ਜਾਰੀ ਅਗਲੀ ਖ਼ਬਰ ਗਿੱਦੜਬਾਹਾ ਨਗਰ ਕੌਂਸਲ ਚੋਣਾਂ 'ਚ 81 ਉਮੀਦਵਾਰ ਨਿੱਤਰੇ
Ad Position 24