08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗਿੱਦੜਬਾਹਾ ਨਗਰ ਕੌਂਸਲ ਚੋਣਾਂ 'ਚ 81 ਉਮੀਦਵਾਰ ਨਿੱਤਰੇ

Ad Position 21
No active advertisement
ਅਜੀਤ ਡੈਸਕ 21-05-2026
ਉਮੀਦਵਾਰ ਚੋਣ ਪ੍ਰਚਾਰ 'ਚ ਜੁਟੇ
ਗਿੱਦੜਬਾਹਾ, 20 ਮਈ (ਪਰਮਜੀਤ ਸਿੰਘ ਥੇੜ੍ਹੀ, ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਨਗਰ ਕੌਂਸਲ ਦੀਆਂ ਚੋਣਾਂ ਵਿਚ 86 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ | ਇਸ ਵਾਰ ਚਹੁਕੋਨਾ ਦਿਲਚਸਪ ਮੁਕਾਬਲਾ ਹੋਵੇਗਾ | ਉਮੀਦਵਾਰ ਹੁਣ ਖੁੱਲ੍ਹ ਕੇ ਚੋਣ ਪ੍ਰਚਾਰ ਵਿਚ ਜੁਟ ਗਏ ਹਨ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਨਗਰ ਕੌਂਸਲ ਦੇ 19 ਵਾਰਡ ਹਨ, ਜਿਸ ਵਿਚ ਗਿੱਦੜਬਾਹਾ ਪਿੰਡ ਵੀ ਸ਼ਾਮਿਲ ਹੈ | ਇਸ ਵਾਰ ਕਾਂਗਰਸ, 'ਆਪ' ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਚੋਣ ਮੈਦਾਨ ਵਿਚ ਨਿੱਤਰ ਆਈ ਹੈ | ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ 19 ਉਮੀਦਵਾਰ, ਕਾਂਗਰਸ ਦੇ 19 ਉਮੀਦਵਾਰ, ਭਾਜਪਾ ਦੇ 18 ਉਮੀਦਵਾਰ ਅਤੇ 'ਆਪ' ਦੇ 19 ਉਮੀਦਵਾਰਾਂ ਤੋਂ ਇਲਾਵਾ 6 ਆਜ਼ਾਦ ਉਮੀਦਵਾਰ ਚੋਣ ਦੰਗਲ ਵਿਚ ਨਿੱਤਰੇ ਹਨ | ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਗਏ ਹਨ, ਜਿਸ ਉਪਰੰਤ ਉਮੀਦਵਾਰਾਂ ਵਲੋਂ ਆਪਣੇ-ਆਪਣੇ ਵਾਰਡ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ... ਜਦੋਂ ਉਮੀਦਵਾਰ ਵਲੋਂ ਸਰਿੰਜਾਂ ਹੱਥ 'ਚ ਲੈ ਕੇ ਅਨੋਖੇ ਢੰਗ ਨਾਲ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਫ਼ਰਜ਼ੀ ਦਸਤਖ਼ਤ ਕਰ ਕੇ ਫ਼ਾਰਮ ਚੋਣ ਦਫ਼ਤਰ ਫ਼ੜਾਉਣ ਦੇ ਦੋਸ਼ਾਂ ਤਹਿਤ ਪਤੀ ਪਤਨੀ ਖ਼ਿਲਾਫ਼ ਮਾਮਲਾ ਦਰਜ
Ad Position 24