08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ

Ad Position 21
No active advertisement
ਗਿੱਦੜਬਾਹਾ ਵਿਖੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਰਡ ਨੰਬਰ 5 ਤੋਂ ਉਮੀਦਵਾਰ ਅਨੂੰ ਸੱਚਦੇਵਾ ਦੇ ਹੱਕ ਚੋਣ ਪ੍ਰਚਾਰ ਦੌਰਾਨ ਗੱਲਬਾਤ ਕਰਦੇ ਹੋਏ | ਤਸਵੀਰ: ਸ਼ਿਵਰਾਜ ਸਿੰਘ ਬਰਾੜ <br/> 21-05-2026
8 ਕਿਹਾ, ਕਿਸੇ ਨੂੰ ਕੋਈ ਆਂਚ ਨਹੀਂ ਆਉਣ ਦਿਆਂਗੇ


ਗਿੱਦੜਬਾਹਾ, 20 ਮਈ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਵਿਖੇ ਨਗਰ ਕੌਂਸਲ ਚੋਣਾਂ ਵਿਚ ਖੜੇ੍ਹ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਉਨ੍ਹਾਂ ਵਾਰਡ ਨੰਬਰ 5 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਨੂੰ ਸੱਚਦੇਵਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਸਰਕਾਰ ਦੇ ਦਬਦਬੇ ਕਾਰਨ ਚੋਣਾਂ 'ਚ ਵੱਡੇ-ਵੱਡੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ | ਬੀਤੇ ਸਮੇਂ ਵਿਚ ਸ਼ਹਿਰ ਵਾਸੀਆਂ ਨੇ ਭਾਵੁਕ ਹੋ ਕੇ ਅਜਿਹੇ ਫ਼ੈਸਲੇ ਲਏ, ਜਿਸ ਦਾ ਬਹੁਤ ਵੱਡਾ ਨੁਕਸਾਨ ਗਿੱਦੜਬਾਹਾ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ | ਹੁਣ ਨਗਰ ਕੌਂਸਲ ਚੋਣਾਂ ਵਿਚ ਵੀ ਪੈਸੇ ਵਾਲੇ ਤੇ ਵਪਾਰੀ ਲੋਕ ਤੁਹਾਡੀਆਂ ਗਲੀਆਂ ਵਿਚ ਬੈਂਚ ਰਖਾ ਦੇਣ ਜਾਂ ਲੰਗਰ ਲਗਾ ਦੇਣ, ਪ੍ਰੰਤੂ ਚੋਣਾਂ ਤੋਂ ਉਪਰੰਤ ਪੈਸੇ ਵਾਲੇ ਤੁਹਾਡੇ ਕੰਮ ਨਹੀਂ ਆਉਣਗੇ | ਰਾਜਾ ਵੜਿੰਗ ਨੇ ਕਿਹਾ ਇਸ ਵਾਰ ਪੈਸੇ ਵਾਲੇ ਲੋਕਾਂ ਨੇ ਤਾਕਤ ਹਾਸਿਲ ਕਰਨ ਦੀ ਨੀਅਤ ਨਾਲ ਵਾਰਡਾਂ ਵਿਚ ਵੋਟਰਾਂ ਦੀ ਭੰਨ-ਤੋੜ ਵੱਡੇ ਪੱਧਰ 'ਤੇ ਕਰਕੇ ਇਹ ਸੰਕੇਤ ਦੇ ਦਿੱਤਾ ਹੈ ਕਿ ਇਨ੍ਹਾਂ ਦਾ ਇਕੋ-ਇਕ ਮਕਸਦ ਸੱਤਾ 'ਤੇ ਕਾਬਜ਼ ਹੋਣਾ ਹੈ, ਪ੍ਰੰਤੂ ਹੁਣ ਵੋਟਰ ਸਿਆਣਾ ਹੋ ਗਿਆ ਹੈ ਅਤੇ ਉਨ੍ਹਾਂ ਯਕੀਨ ਹੈ ਕਿ ਇਸ ਦਾ ਜਵਾਬ ਵੋਟਰ ਚੁੱਪ-ਚੁਪੀਤੇ ਵੋਟਾਂ ਵਾਲੇ ਦਿਨ ਦੇ ਦੇਣਗੇ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਅਜਿਹੇ ਵਿਅਕਤੀਆਂ ਦੀ ਚੋਣ ਕਰਨ ਜੋ ਉਨ੍ਹਾਂ ਨਾਲ ਹਰ ਸਮੇਂ ਖੜ੍ਹੇ ਰਹਿਣ | ਰਾਜਾ ਵੜਿੰਗ ਨੇ ਕਿਹਾ ਕਿ ਕਿਸੇ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਰਜਿੰਦਰਾ ਰੋਡ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ ਹਾਦਸਿਆਂ ਦਾ ਵਧਿਆ ਖ਼ਤਰਾ ਪ੍ਰਸ਼ਾਸਨ ਬੇਖਬਰ ਅਗਲੀ ਖ਼ਬਰ ਵਾਰਡ ਨੰਬਰ 16 ਤੋਂ 'ਆਪ' ਉਮੀਦਵਾਰ ਵਿਕਰਮ ਕੁਮਾਰ ਵਿੱਕੀ ਨੇ ਘਰ-ਘਰ ਵੋਟਾਂ ਮੰਗੀਆਂ
Ad Position 24