13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਟੇਟ ਇੰਸਟੀਚਿਊਟ ਮਾਹੂਆਣਾ 'ਚ ਬੱਸ ਤੇ ਟਰੱਕ ਡਰਾਈਵਰਾਂ ਲਈ ਰੁਜ਼ਗਾਰ ਮੇਲਾ ਲਗਾਇਆ

Ad Position 21
No active advertisement
ਅਜੀਤ ਡੈਸਕ 23-05-2026
ਲੰਬੀ, 22 ਮਈ (ਮੇਵਾ ਸਿੰਘ)-ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਵਿਖੇ ਨਵੀਸ ਐੱਚ.ਆਰ. ਕੰਪਨੀ ਬੈਂਗਲੌਰ ਵਲੋਂ ਜਾਪਾਨ ਲਈ 50 ਬੱਸ ਅਤੇ ਟਰੱਕ ਡਰਾਈਵਰਾਂ ਦੀ ਲੋੜ ਨੂੰ ਪੂਰਾ ਕਰਨ ਲਈ ਰੁਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿਚ ਕੁੱਲ 85 ਉਮੀਦਵਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 24 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕਰਕੇ ਨਵੀਸ ਐੱਚ.ਆਰ. ਦੇ ਸ੍ਰੀਮਤੀ ਮਨਾਸਾ ਕੇ.ਪੀ. ਜਨਰਲ ਮੈਨੇਜਰ ਵਲੋਂ ਸਕਰੀਨ ਟੈੱਸਟ ਜਿਸ ਵਿਚ ਜਪਾਨੀ ਭਾਸ਼ਾ ਦੇ ਮੁੱਢਲੇ ਗਿਆਨ ਤੇ ਉਮੀਦਵਾਰਾਂ ਦੀ ਗੱਲਬਾਤ ਕਰਨ ਦੀ ਕਲਾ ਅਤੇ ਹੁਨਰ ਸੰਬੰਧੀ ਲਿਖ਼ਤੀ ਟੈੱਸਟ ਅਤੇ ਇੰਟਰਵਿਊ ਦੀ ਪ੍ਰਕਿਰਿਆ ਪੂਰਨ ਕਰਵਾਈ ਗਈ, ਜਿਸ ਦਾ ਅੰਤਿਮ ਨਤੀਜਾ ਬਾਕੀ ਹੈ | ਇਸ ਮੌਕੇ ਨਵੀਸ ਐੱਚ.ਆਰ. ਕੰਪਨੀ ਦੀ ਜਾਪਾਨੀ ਸੀ.ਈ.ਓ. ਟਕਾਕੋ ਓਸ਼ੀਬੁਚੀ ਸੈਨ ਵਲੋਂ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਪਾਨ ਵਿਚ ਅਨੁਸ਼ਾਸਨ ਤੇ ਮਹਿਮਾਨ ਨਵਾਜੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ | ਜਾਪਾਨ ਤੇ ਭਾਰਤ ਦੇ ਮੌਸਮ ਵਿਚ ਵੀ ਕੋਈ ਜ਼ਿਆਦਾ ਫ਼ਰਕ ਨਹੀਂ ਹੈ ਅਤੇ ਜਾਪਾਨ ਦੀਆਂ ਸੜਕਾਂ ਜ਼ਿਆਦਾ ਵਧੀਆ ਹੋਣ ਕਾਰਨ ਉਨ੍ਹਾਂ 'ਤੇ ਡਰਾਈਵਿੰਗ ਕਰਨਾ ਬਹੁਤ ਸੌਖਾ ਹੈ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਗੁਰਦੀਪ ਸਿੰਘ ਸੇਖੋਂ ਵਲੋਂ ਆਏ ਹੋਏ ਮਹਿਮਾਨਾਂ ਦਾ ਸੰਸਥਾ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਤੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ | ਇਸ ਮੌਕੇ ਸੰਸਥਾ ਦੇ ਹਰਿੰਦਰ ਸਿੰਘ ਗਰੁੱਪ ਇੰਸਟਰੱਕਟਰ, ਰੁਪਿੰਦਰਜੀਤ ਸਿੰਘ ਬਰਾੜ ਸੁਪਰਡੈਂਟ, ਜਗਮੋਹਣ ਸਿੰਘ ਪਲੇਸਮੈਂਟ ਅਫ਼ਸਰ, ਐੱਨ.ਸੀ.ਸੀ. ਇੰਚਾਰਜ ਸਬ ਲੈਫ਼ਟੀਨੈਂਟ ਪ੍ਰਵੀਨ ਕੁਮਾਰ, ਜਸਵੀਰ ਸਿੰਘ, ਮਨੋਜ ਕੁਮਾਰ, ਹਰਤੀਸ਼ ਕੁਮਾਰ, ਪ੍ਰੀਤਇੰਦਰ ਸਿੰਘ, ਪਰਮਿੰਦਰਜੀਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਮੁਹਿੰਮ ਦਾ ਸਵਾਗਤ ਅਗਲੀ ਖ਼ਬਰ 12ਵੀਂ 'ਚ ਦੇਸ਼ ਵਿਚੋਂ ਦੂਜੇ ਸਥਾਨ 'ਤੇ ਰਹੀ ਗੁਰਨੂਰ ਕੌਰ ਨੂੰ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਵਧਾਈ
Ad Position 24